Batala

ਬਟਾਲਾ ਵਿਖੇ ਆਤਿਸ਼ਬਾਜ਼ੀ ਡਿੱਗਣ ਕਾਰਨ ਕਬਾੜ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

ਬਟਾਲਾ 09 ਨਵੰਬਰ 2022: ਬਟਾਲਾ ਦੇ ਇੰਡਸਟਰੀਅਲ ਏਰੀਆ ਚੱਠਾ ਕਾਲੋਨੀ ਵਿਖੇ ਬੀਤੀ ਰਾਤ 9 ਵਜੇ ਕਰੀਬ ਉਦੋਂ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵੱਡੇ ਕਬਾੜ ਦੇ ਗੋਦਾਮ ਵਿੱਚ ਅੱਗ ਲੱਗ ਗਈ | ਇਸ ਦੌਰਾਨ ਇਲਾਕੇ ਦੇ ਲੋਕਾਂ ਨੇ ਗੋਦਾਮ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ | ਅੱਗ ਤੇ ਕਾਬੂ ਪਾਉਣ ਤੱਕ ਲੱਖਾਂ ਰੁਪਈਆ ਦਾ ਨੁਕਸਾਨ ਹੋ ਚੁੱਕਿਆ ਸੀ ।

ਦੱਸਿਆ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਡਿੱਗਣ ਕਾਰਨ ਅੱਗ ਲੱਗੀ ਹੈ | ਉਨ੍ਹਾਂ ਦੱਸਿਆ ਕਿ ਗੋਦਾਮ ਦੀ ਛੱਤ ਨਹੀਂ ਹੈ, ਅੱਗ ਇਨ੍ਹੀ ਭਿਆਨਕ ਸੀ ਕਿ ਕਾਬੂ ਪਾਉਣ ਲਈ ਬਟਾਲਾ ਤੋਂ ਚਾਰ ਫਾਇਰ ਬ੍ਰਿਗੇਡ ਦੀਆ ਗੱਡੀਆਂ ਤੋਂ ਇਲਾਵਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਗੱਡੀਆਂ ਮੰਗਵਾਈਆਂ ਗਈਆਂ, ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ |

ਉਥੇ ਹੀ ਗੋਦਾਮ ਦੇ ਮਾਲਕ ਦੇ ਹਰਸ਼ ਅੱਗਰਵਾਲ ਨੇ ਦੱਸਿਆ ਕਿ ਉਹ ਪੁਰਾਣੇ ਪਲਾਸਟਿਕ ਜੋ ਕਬਾੜ ਚ ਇਕੱਠਾ ਕੀਤਾ ਗਿਆ ਸੀ, ਗੁਦਾਮ ‘ਚ ਲੱਖਾਂ ਦਾ ਪਲਾਸਟਿਕ ਦਾ ਸਮਾਨ ਸੜ ਕੇ ਸੁਆਹ ਹੋ ਗਿਆ | ਉਹ ਇਸ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕਰਦਾ। ਇਕ ਤਰ੍ਹਾਂ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਖੁਸ ਗਈ ਹੈ ਅਤੇ ਹੁਣ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਵੇਗਾ।

Scroll to Top