Site icon TheUnmute.com

ਲੁਧਿਆਣਾ ‘ਚ ਕਬਾੜ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

Ludhiana

ਚੰਡੀਗੜ੍ਹ 26 ਦਸੰਬਰ 2022: ਲੁਧਿਆਣਾ (Ludhiana) ਦੇ ਧੂਰੀ ਲਾਈਨ ‘ਤੇ ਸਥਿਤ ਇੱਕ ਕਬਾੜ ਦੇ ਗੋਦਾਮ ‘ਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਗੋਦਾਮ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਵਸਨੀਕਾਂ ਨੇ ਤੁਰੰਤ ਮਾਲਕ ਨੂੰ ਸੂਚਿਤ ਕੀਤਾ। ਦੱਸਿਆ ਆ ਰਿਹਾ ਹੈ ਕਿ ਇਸ ਗੋਦਾਮ ਕਬਾੜ ਰੱਖਣ ਲਈ ਕਿਰਾਏ ‘ਤੇ ਦਿੱਤਾ ਹੋਇਆ ਸੀ |

ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਅੱਗ ਦੀਆਂ ਲਪਟਾਂ ਦੇਖ ਕੇ ਤੁਰੰਤ ਗੋਦਾਮ ਦੇ ਮਾਲਕ ਅਤੇ ਆਸ-ਪਾਸ ਰਹਿੰਦੇ ਰਿਸ਼ਤੇਦਾਰਾਂ ਨੇ ਪਾਣੀ ਆਦਿ ਦੀਆਂ ਬਾਲਟੀਆਂ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਪਰ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸਤੋਂ ਬਾਅਦ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ। ਗੋਦਾਮ ਦੇ ਮਾਲਕ ਅਨੁਸਾਰ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ। ਫਿਲਹਾਲ ਮੁੱਢਲੀ ਜਾਂਚ ਦੌਰਾਨ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਣ ਤੋਂ ਬਾਅਦ ਗੋਦਾਮ ਵਿੱਚ ਕਈ ਧਮਾਕੇ ਵੀ ਹੋਏ। ਇਲਾਕਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮੌਕੇ ‘ਤੇ ਖੜ੍ਹੇ ਲੋਕਾਂ ਨੂੰ ਬੇਵਜ੍ਹਾ ਭਜਾ ਦਿੱਤਾ।

ਅੱਗ ਫੈਲਦੇ ਹੀ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ । ਕਰੀਬ 5 ਤੋਂ 6 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਸਨ।

Exit mobile version