ਮਹਾਰਾਸ਼ਟਰ ‘ਚ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ, 3 ਜਣਿਆਂ ਦੀ ਮੌਤ

ਚੰਡੀਗੜ੍ਹ 26 ਅਕਤੂਬਰ 2022: ਮਹਾਰਾਸ਼ਟਰ ਦੇ ਪਾਲਘਰ ‘ਚ ਇਕ ਕੈਮੀਕਲ ਫੈਕਟਰੀ (chemical factory) ‘ਚ ਭਿਆਨਕ ਅੱਗ ਲੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ, ‘ਫੈਕਟਰੀ ਵਿੱਚ ਅੱਗ ਬੁਆਇਲਰ ਵਿੱਚ ਧਮਾਕਾ ਹੋਣ ਕਾਰਨ ਲੱਗੀ ਹੈ । ਜ਼ਖਮੀਆਂ ਨੂੰ ਬੋਇਸਾਰੋ ਦੇ ਸ਼ਿੰਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਾਲਘਰ ਪੁਲਿਸ ਨੇ ਇਸ ਘਟਨਾ ਵਿੱਚ ਮਾਰੇ ਗਏ ਮ੍ਰਿਤਕਾਂ ਦੀ ਪੁਸ਼ਟੀ ਕੀਤੀ ਹੈ।

ਇਹ ਘਟਨਾ ਸ਼ਾਮ ਕਰੀਬ 4.15 ਵਜੇ ਵਾਪਰੀ। ਸਥਾਨਕ ਫਾਇਰ ਬ੍ਰਿਗੇਡ ਵਿਭਾਗ, ਪੁਲਿਸ ਅਤੇ ਹੋਰ ਬਚਾਅ ਟੀਮਾਂ ਦੇ ਨਾਲ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ । ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਕੁਝ ਗੰਭੀਰ ਰੂਪ ਵਿੱਚ ਝੁਲਸ ਗਏ ਹਨ।

Scroll to Top