July 2, 2024 1:31 pm
Mount Nun

ਫੌਜ ਦੇ 18 ਪਰਬਤਾਰੋਹੀਆਂ ਦੀ ਟੀਮ ਨੇ ਜੰਮੂ-ਕਸ਼ਮੀਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਨਨ ਨੂੰ ਕੀਤਾ ਫਤਹਿ

ਚੰਡੀਗੜ੍ਹ 19 ਅਗਸਤ 2022: ਭਾਰਤੀ ਫੌਜ ਦੇ 18 ਪਰਬਤਾਰੋਹੀਆਂ ਦੀ ਇੱਕ ਟੀਮ ਨੇ ਜੰਮੂ-ਕਸ਼ਮੀਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਨਨ (Mount Nun) (7135 ਮੀਟਰ) ‘ਤੇ ਸਫਲਤਾਪੂਰਵਕ ਚੜ੍ਹਾਈ ਕੀਤੀ ਹੈ। ਇਸਦੀ ਜਾਣਕਾਰੀ ਭਾਰਤੀ ਫੌਜ ਦੀ ਉੱਤਰੀ ਕਮਾਂਡ ਨੇ ਦਿੱਤੀ ਹੈ।

ਇਸ ਦੌਰਾਨ ਭਾਰਤੀ ਹਵਾਈ ਸੈਨਾ ਨੇ ਜਾਣਕਾਰੀ ਦਿੱਤੀ ਹੈ ਕਿ 19 ਅਗਸਤ ਤੋਂ 08 ਸਤੰਬਰ ਤੱਕ ਡਾਰਵਿਨ ਵਿੱਚ ਹੋਣ ਵਾਲੇ ਅਭਿਆਸ ‘ਪਿਚ ਬਲੈਕ 2022’ ਵਿੱਚ ਹਿੱਸਾ ਲੈਣ ਲਈ ਭਾਰਤੀ ਹਵਾਈ ਸੈਨਾ ਦੀ ਇੱਕ ਟੀਮ ਆਸਟ੍ਰੇਲੀਆ ਪਹੁੰਚ ਗਈ ਹੈ। ਇਹ ਰਾਇਲ ਆਸਟ੍ਰੇਲੀਅਨ ਆਰਮੀ ਦੁਆਰਾ ਆਯੋਜਿਤ ਇੱਕ ਦੋ-ਸਾਲਾ, ਬਹੁ-ਰਾਸ਼ਟਰੀ ਅਭਿਆਸ ਹੈ।