July 2, 2024 8:33 pm
ਨਜ਼ਦੀਕੀ ਰਿਸ਼ਤੇਦਾਰ

CM ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਹਨੀ ਤੇ ਹੋਰਾਂ ਤੋਂ 10 ਕਰੋੜ ਦੀ ਰਾਸ਼ੀ ਬਰਾਮਦ

ਚੰਡੀਗੜ੍ਹ, 19 ਜਨਵਰੀ 2022 : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਅਤੇ ਕਈ ਹੋਰਨਾਂ ਦੇ ਲਗਭਗ 12 ਟਿਕਾਣਿਆਂ ‘ਤੇ ਮੰਗਲਵਾਰ ਸਵੇਰ ਤੋਂ ਸ਼ੁਰੂ ਹੋਈ ਛਾਪੇਮਾਰੀ ਦੌਰਾਨ ਬਰਾਮਦ ਕੀਤੀ ਹੈ, ਛਾਪੇਮਾਰੀ ਦੌਰਾਨ ਰਕਮ ਜੋ ਪਹਿਲਾਂ 6 ਕਰੋੜ ਰੁਪਏ ਦੱਸੀ ਜਾ ਰਹੀ ਸੀ, ਹੁਣ ਵਧ ਕੇ 10 ਕਰੋੜ ਰੁਪਏ ਹੋ ਗਈ ਹੈ। ਇਨ੍ਹਾਂ ਵਿਚੋਂ 4 ਕਰੋੜ ਭੁਪਿੰਦਰ ਸਿੰਘ ਹਨੀ ਅਤੇ 2 ਕਰੋੜ ਰੁਪਏ ਸੰਦੀਪ ਕੁਮਾਰ ਨਾਂਅ ਦੇ ਵਿਅਕਤੀ ਤੋਂ ਬਰਾਮਦ ਹੋਏ ਦੱਸੇ ਜਾ ਰਹੇ ਸਨ।