Site icon TheUnmute.com

ਖ਼ਾਲਸਾ ਕਾਲਜ ‘ਚ ਪੜ੍ਹਦੀ ਵਿਦਿਆਰਥਣ ਨੇ ਹੋਸਟਲ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Khalsa College

ਅੰਮ੍ਰਿਤਸਰ, 17 ਮਾਰਚ 2023: ਇੱਕ ਪਾਸੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ (Khalsa College) ਦੇ ਵਿੱਚ ਜੀ-20 ਸੰਮਲੇਨ ਚੱਲ ਰਿਹਾ ਹੈ | ਦੂਜੇ ਪਾਸੇ ਖ਼ਾਲਸਾ ਕਾਲਜ ਪੜ੍ਹਦੀ ਇੱਕ ਵਿਦਿਆਰਥਣ ਨੇ ਬੀਤੀ ਰਾਤ ਹੋਸਟਲ ਦੇ ਵਿੱਚ ਖ਼ੁਦਕੁਸ਼ੀ ਕਰ ਲਈ | ਅੱਜ ਉਕਤ ਵਿਦਿਆਰਥਣ ਦਾ ਅਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਪੋਸਟਮਾਟਮ ਹਾਊਸ ਦੇ ਵਿਚ ਪੋਸਟਮਾਰਟਮ ਕੀਤਾ ਗਿਆ | ਲੜਕੀ ਦੀ ਪਛਾਣ ਤਾਨਿਕਾ ਵਜੋਂ ਹੋਈ ਹੈ ਅਤੇ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਹੈ |

ਪੁਲਿਸ ਅਧਿਕਾਰੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿਚ BMC ਗ੍ਰੈਜੂਏਸ਼ਨ ਦੀ ਇਹ ਲੜਕੀ ਵਿਦਿਆਰਥਣ ਹੈ ਅਤੇ ਅਗਸਤ ਦੇ ਵਿੱਚ ਇਸ ਲੜਕੀ ਵੱਲੋਂ ਦਾਖਲਾ ਲਿਆ ਗਿਆ ਸੀ ਅਤੇ ਬੀਤੀ ਰਾਤ ਨੂੰ ਲੜਕੀ ਨੇ ਖ਼ਾਲਸਾ ਕਾਲਜ ਦੇ ਹੋਸਟਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ | ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਦੂਜੇ ਪਾਸੇ ਮ੍ਰਿਤਕ ਲੜਕੀ ਦੇ ਨਾਲ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਸੁਸਾਈਡ ਕਰਨ ਦੀ ਵੀਡੀਓ ਲੜਕੀ ਦੇ ਫੋਨ ਵਿਚ ਮੌਜੂਦ ਹੈ | ਲੇਕਿਨ ਪੁਲਿਸ ਵੱਲੋਂ ਲੜਕੀ ਦਾ ਫੋਨ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ |

Exit mobile version