July 2, 2024 10:19 pm
Iran

ਈਰਾਨ ਦੇ ਪੱਛਮੀ ਅਜ਼ਰਬੈਜਾਨ ‘ਚ ਆਇਆ ਜ਼ਬਰਦਸਤ ਭੂਚਾਲ , 500 ਤੋਂ ਵੱਧ ਨਾਗਰਿਕ ਜ਼ਖਮੀ

ਚੰਡੀਗੜ੍ਹ 05 ਅਕਤੂਬਰ 2022: ਈਰਾਨ (Iran) ਦੇ ਪੱਛਮੀ ਅਜ਼ਰਬੈਜਾਨ (Azerbaijan) ਸੂਬੇ ‘ਚ ਬੁੱਧਵਾਰ ਸਵੇਰੇ ਤੀਬਰਤਾ 5.7 ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇਸ ਭੂਚਾਲ ‘ਚ 500 ਤੋਂ ਜ਼ਿਆਦਾ ਲੋਕ ਜ਼ਖਮੀ ਦੀ ਖਬਰ ਹੈ | ਇਸ ਨਾਲ 12 ਤੋਂ ਵੱਧ ਪਿੰਡਾਂ ਅਤੇ 500 ਘਰਾਂ ਨੂੰ ਨੁਕਸਾਨ ਪੁੱਜਾ ਹੈ। ਸਟੇਟ ਜੀਓਲਾਜੀਕਲ ਸਰਵੇ ਮੁਤਾਬਕ ਭੂਚਾਲ ਈਰਾਨ ਦੇ ਖੋਵੀ ਪਿੰਡ ਤੋਂ ਕਰੀਬ 11.6 ਕਿਲੋਮੀਟਰ ਦੂਰ ਅਤੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਇੱਕ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਭੂਚਾਲ ਦੇ ਝਟਕੇ ਕਰੀਬ 3 ਵਜੇ ਮਹਿਸੂਸ ਕੀਤੇ ਗਏ। ਭੂਚਾਲ ‘ਚ 528 ਲੋਕ ਜ਼ਖਮੀ ਹੋਏ ਹਨ। ਹਸਪਤਾਲ ਵਿੱਚ 135 ਲੋਕਾਂ ਦਾ ਇਲਾਜ ਚੱਲ ਰਿਹਾ ਹੈ। 50 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ। ਬਚਾਅ ਟੀਮਾਂ ਭੂਚਾਲ ਪ੍ਰਭਾਵਿਤ ਇਲਾਕਿਆਂ ਵਿੱਚ ਹਾਲਾਤ ਨੂੰ ਆਮ ਵਾਂਗ ਲਿਆਉਣ ਵਿੱਚ ਜੁਟੀਆਂ ਹੋਈਆਂ ਹਨ।ਇਸਦੇ ਨਾਲ ਹੀ ਕੁਝ ਪਿੰਡਾਂ ‘ਚ ਬਿਜਲੀ ਅਤੇ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈ।