Site icon TheUnmute.com

ਤਾਈਵਾਨ ‘ਚ ਮੁੜ ਆਇਆ ਜ਼ਬਰਦਸਤ ਭੂਚਾਲ, ਕਈ ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

Earthquake

ਚੰਡੀਗੜ੍ਹ, 23 ਅਪ੍ਰੈਲ 2024: ਇਸ ਮਹੀਨੇ ਤਾਈਵਾਨ (Taiwan) ਵਿੱਚ ਇੱਕ ਵਾਰ ਫਿਰ ਜ਼ਬਰਦਸਤ ਭੂਚਾਲ (Earthquake) ਆਇਆ ਹੈ। ਦੇਸ਼ ਦੇ ਪੂਰਬੀ ਤੱਟ ‘ਤੇ ਸੋਮਵਾਰ ਸ਼ਾਮ 5 ਵਜੇ ਤੋਂ 12 ਵਜੇ ਦਰਮਿਆਨ 80 ਤੋਂ ਜ਼ਿਆਦਾ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਤੀਬਰਤਾ 6.3 ਅਤੇ 6 ਦਰਜ ਕੀਤੀ ਗਈ। ਭਾਰਤੀ ਸਮੇਂ ਮੁਤਾਬਕ ਰਾਤ ਕਰੀਬ 12 ਵਜੇ ਕੁਝ ਮਿੰਟਾਂ ਦੇ ਵਕਫੇ ‘ਤੇ ਇਹ ਦੋਵੇਂ ਝਟਕੇ ਲੱਗੇ। ਤਾਈਵਾਨ ਵਿੱਚ ਰਾਤ ਦੇ 2:26 ਅਤੇ 2:32 ਸਨ।

ਮੌਸਮ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਪੂਰਬੀ ਕਾਉਂਟੀ ਹੁਆਲਿਅਨ ‘ਚ ਜ਼ਮੀਨ ਤੋਂ 5.5 ਕਿਲੋਮੀਟਰ ਹੇਠਾਂ ਸੀ। ਭੂਚਾਲ ਨਾਲ ਹੁਆਲੀਨ (Taiwan) ਵਿੱਚ ਦੋ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇੱਕ ਇਮਾਰਤ ਢਹਿ ਗਈ ਅਤੇ ਦੂਜੀ ਸੜਕ ਵੀ ਨੁਕਸਾਨੀਆਂ ਗਈਆਂ ਹਨ । ਜਾਪਾਨ, ਚੀਨ ਅਤੇ ਫਿਲੀਪੀਨਜ਼ ਵਿੱਚ ਵੀ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Exit mobile version