ਚੰਡੀਗੜ੍ਹ 29 ਅਕਤੂਬਰ 2022: ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਹੈਲੋਵੀਨ ਤਿਉਹਾਰ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ । ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਸ਼ਨੀਵਾਰ ਨੂੰ ਇਕ ਪ੍ਰਸਿੱਧ ਰਾਤ ਵਾਲੀ ਥਾਂ ‘ਤੇ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਗਦੜ ਮਚ ਗਈ ਅਤੇ ਦਰਜਨਾਂ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆ ਰਹੀ ਹੈ।
ਰਾਸ਼ਟਰਪਤੀ ਯੂਨ ਸੁਕ-ਯੂਲ ਨੇ ਜ਼ਿਲ੍ਹੇ ਦੀ ਆਫ਼ਤ ਪ੍ਰਬੰਧਨ ਟੀਮ ਨੂੰ ਮਦਦ ਲਈ ਭੇਜਣ ਦਾ ਨਿਰਦੇਸ਼ ਦਿੱਤੇ ਹਨ। ਫਾਇਰ ਵਿਭਾਗ ਮੁਤਾਬਕ ਹੈਲੋਵੀਨ ਦੌਰਾਨ ਵਾਪਰੀ ਘਟਨਾ ਤੋਂ ਬਾਅਦ ਭਗਦੜ ਮਚ ਗਈ। ਘੱਟੋ-ਘੱਟ 81 ਜਣਿਆਂ ਨੇ ਸਾਹ ਚੜ੍ਹਨ ਦੀ ਵੀ ਸ਼ਿਕਾਇਤ ਕੀਤੀ ਹੈ |
ਦੱਸਿਆ ਜਾਂਦਾ ਹੈ ਕਿ ਹੈਲੋਵੀਨ ਮਨਾਉਣ ਆਏ ਲੋਕ ਇਕ ਤੰਗ ਸੜਕ ‘ਤੇ ਇਕੱਠੇ ਹੋਏ ਸਨ। ਉੱਥੇ ਅਚਾਨਕ ਭਗਦੜ ਮੱਚ ਗਈ, ਜਿਸ ‘ਚ ਕਰੀਬ 100 ਤੋਂ ਵੱਧ ਜਣੇ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਟਾਵਨ ਦੀਆਂ ਸੜਕਾਂ ‘ਤੇ ਦਰਜਨਾਂ ਲੋਕਾਂ ਨੂੰ ਸੀਪੀਆਰ ਦਿੱਤਾ ਜਾ ਰਿਹਾ ਹੈ ਜਦਕਿ ਕਈਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੇਓਲ ਨੇ ਪੀੜਤਾਂ ਲਈ ਤੁਰੰਤ ਡਾਕਟਰੀ ਇਲਾਜ ਅਤੇ ਤਿਉਹਾਰ ਦੀਆਂ ਥਾਵਾਂ ਦੀ ਸੁਰੱਖਿਆ ਦੀ ਸਮੀਖਿਆ ਕਰਨ ਦੀ ਮੰਗ ਕੀਤੀ।