Site icon TheUnmute.com

ਲੁਧਿਆਣਾ ‘ਚ ਤੇਜ਼ ਰਫਤਾਰ ਕਾਰ ਨੇ ਦੋ ਬੱਚਿਆਂ ਨੂੰ ਦਰੜਿਆ, ਟਾਇਰਾਂ ਵਿਚਕਾਰ ਫਸੇ ਦੋਵੇਂ ਬੱਚੇ

Ludhiana

ਚੰਡੀਗੜ੍ਹ, 14 ਮਾਰਚ 2023: ਪੰਜਾਬ ਦੇ ਲੁਧਿਆਣਾ (Ludhiana) ਵਿੱਚ ਸੋਮਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਨੇ ਕੂੜਾ ਚੁੱਕ ਰਹੇ ਦੋ ਬੱਚਿਆਂ ਨੂੰ ਦਰੜ ਦਿੱਤਾ । ਇਸ ਦੌਰਾਨ ਕਾਰ ਬੱਚਿਆਂ ਨੂੰ ਕੁਝ ਦੂਰੀ ਤੱਕ ਘਸੀਟ ਕੇ ਲੈ ਗਈ। ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਲੋਕ ਕਾਰ ਵੱਲ ਭੱਜੇ ਅਤੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਘਟਨਾ ਨੇੜੇ ਢੋਲੇਵਾਲ ਦੀ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਦੋਵੇਂ ਬੱਚੇ ਕਾਰ ਦੇ ਟਾਇਰਾਂ ਵਿਚਕਾਰ ਫਸ ਗਏ। ਲੋਕਾਂ ਨੇ ਕਾਰ ਨੂੰ ਪਲਟ ਦਿੱਤਾ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਦੋਵਾਂ ਗੰਭੀਰ ਜ਼ਖਮੀ ਬੱਚਿਆਂ ਨੂੰ ਬਾਹਰ ਕੱਢਿਆ ਗਿਆ । ਹਾਦਸੇ ਵਿੱਚ ਇਕ ਬੱਚੇ ਦੀ ਲੱਤ ਟੁੱਟ ਗਈ। ਦੋਵਾਂ ਦੀ ਉਮਰ 10 ਅਤੇ 16 ਸਾਲ ਹੈ। ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੋਂ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਟੱਕਰ ਮਾਰਨ ਵਾਲੀ ਕਾਰ ਦਾ ਡਰਾਈਵਰ ਕੁਝ ਸਮਾਂ ਪਹਿਲਾਂ ਸ਼ਰਾਬ ਪੀ ਕੇ ਚਿਕਨ ਕਾਰਨਰ ਤੋਂ ਨਿਕਲਿਆ ਸੀ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

Exit mobile version