Site icon TheUnmute.com

ਮਲੋਟ ਵਿਖੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੈਰਾਥਨ ਕਰਵਾਈ

Malout

ਮਲੋਟ/ਸ੍ਰੀ ਮੁਕਤਸਰ ਸਾਹਿਬ 23 ਮਈ 2024: ਮੁੱਖ ਚੋਣ ਅਫਸਰ, ਪੰਜਾਬ ਦਾ ਟੀਚਾ ਸਾਰਥਕ ਕਰਨ ਹਿੱਤ “ਇਸ ਵਾਰ 70% ਪਾਰ” ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਦੀਆਂ ਹਦਾਇਤਾਂ ਤਹਿਤ ਐਸ.ਡੀ.ਐਮ. ਮਲੋਟ (Malout) ਡਾ. ਸੰਜੀਵ ਕੁਮਾਰ ਨੇ ਸਵੀਪ ਪ੍ਰੋਗਰਾਮ ਤਹਿਤ ਮਲੋਟ ਹਲਕੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੈਰਾਥਨ ਕਰਵਾਈ ।

ਇਸ ਮੈਰਾਥਨ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਜੀ.ਟੀ. ਬੀ. ਪਬਲਿਕ ਸਕੂਲ, ਜੀ.ਟੀ.ਬੀ. ਸੀਨੀਅਰ ਸੈਕੰ. ਸਕੂਲ ਮਲੋਟ ਅਤੇ ਸਰਕਾਰੀ ਕੰ. ਸੀਨੀ.ਸੈਕੰ. ਸਕੂਲ ਮਲੋਟ ਦੇ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੈਰਾਥਨ ਵਿੱਚ ਡੀ.ਐਸ.ਪੀ. ਮਲੋਟ ਪਵਨਜੀਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਐਸ.ਡੀ.ਐਮ. ਮਲੋਟ (Malout) ਡਾ. ਸੰਜੀਵ ਕੁਮਾਰ ਨੇ ਚੋਣ ਹਲਕਾ 085-ਮਲੋਟ ਦੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਬਿਨ੍ਹਾਂ ਕਿਸੇ ਡਰ ਭੈਅ ਦੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਗਰਮੀ ਨਾਲ ਨਜਿੱਠਣ ਲਈ ਵੋਟਰਾਂ ਨੂੰ ਬੂਥਾਂ ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇ ਛਬੀਲ, ਪੱਖੇ ਆਦਿ ਦੇ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੈਰਾਥਨ ਵਿੱਚ ਸਵੀਪ ਨੋਡਲ ਅਫਸਰ- 085-ਮਲੋਟ ਸ਼੍ਰੀ ਗੌਰਵ ਭਠੇਜਾ, ਸਹਾਇਕ ਸਵੀਪ ਨੋਡਲ ਅਫਸਰ- ਬਲਦੇਵ ਕਾਲੜਾ, ਪ੍ਰਿੰਸੀਪਲ ਮੈਡਮ ਸੰਧਿਆ ਬਠਲਾ, ਬੰਟੀ ਖੁੰਗਰ ਜੂਨੀਅਰ ਸਹਾਇਕ, ਜ਼ਿਲ੍ਹਾ ਯੂਥ ਆਈਕਾਨ ਰੁਪੇਸ਼ ਪੁਰੀ, ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Exit mobile version