Site icon TheUnmute.com

Patiala News: ਵਿਦਿਆਰਥੀਆਂ ‘ਚ ਵਾਤਾਵਰਣ ‘ਤੇ ਰੁੱਖਾਂ ‘ਚ ਰੁਚੀ ਪੈਦਾ ਕਰਨ ਲਈ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

ਪਟਿਆਲਾ 8 ਸਤੰਬਰ 2024: ਬੀਤੇ ਦਿਨ ਪਟਿਆਲਾ ਦੇ ਜੇਮਜ਼ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਰੁੱਖਾਂ ਵਿਚ ਰੁਚੀ ਪੈਦਾ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਡਾ: ਮੰਜਰੀ ਤੇਜਪਾਲ ਨੇ ਦੱਸਿਆ ਕਿ ਇਹ ਸਮਾਗਮ ਜੇਮਜ਼ ਪਬਲਿਕ ਸਕੂਲ ਅਤੇ ਪਟਿਆਲਾ ਵੂਮਨ ਸੰਸਥਾ ਦੇ ਸਹਿਯੋਗ ਨਾਲ ਹੋ ਰਿਹਾ ਹੈ। ਜਿੱਥੇ ਉਹਨਾਂ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਬਾਰੇ ਦਸਿਆ ਉੱਥੇ ਹੀ ਉਹਨਾਂ ਨੇ ਪਟਿਆਲਾ ਵੂਮੈਨ ਦੀ ਪ੍ਰਧਾਨ ਸ਼ਮਿੰਦਰ ਕੌਰ ਸੰਧੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੰਭਾਲ ਦੀ ਲੋੜ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹੋ ਇਹ ਅੱਜ ਦੇ ਸਮੇਂ ਸਭ ਤੋਂ ਜ਼ਰੂਰੀ ਕੰਮ ਹੈ।

ਉੱਥੇ ਹੀ ਪਟਿਆਲਾ ਵੂਮੈਨ ਦੀ ਪ੍ਰਧਾਨ ਸ਼ਮਿੰਦਰ ਕੌਰ ਸੰਧੂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਖੁਦ ਰੁੱਖ ਲਗਾ ਰਹੀ ਹੈ, ਬੁੱਟੇ ਵੰਡ ਰਹੀ ਹੈ ਅਤੇ ਨੌਜਵਾਨਾ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਨਾਲ ਜੋੜ ਰਹੀ ਹੈ। ਉਹਨਾਂ ਨੇ ਦਸਿਆ ਕਿ ਸੰਸਥਾ ਦਾ ਕੰਮ ਸਿਰਫ ਦਰੱਖਤ ਵੰਡਣ ਤੱਕ ਸੀਮਤ ਨਹੀਂ ਹੈ। ਇਸ ਮੌਕੇ ਉਹਨਾਂ ਨੇ ਪਟਿਆਲਾ ਵੂਮੈਨ ਦੇ ਆਪਣੇ ਸਾਥੀਆਂ Mrs Paramjit Chadha, Seema Dhiman Maniti, Sonia , Jaspal kaur , Tina , Chaman kaur, Manpreet kaur, Vanita ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਸਹਿਯੋਗ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਡਾ: ਮੰਜਰੀ ਤੇਜਪਾਲ ਦਾ ਵੀ ਧੰਨਵਾਦ ਕੀਤਾ, ਓਹਨਾ ਨੇ ਪਟਿਆਲਾ ਵੂਮੈਨ ਨੂੰ ਮੌਕਾ ਦਿੱਤਾ ਕਿ ਉਹ ਜੇਮਜ਼ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਵਲ ਪ੍ਰੇਰਿਤ ਕਰਨ ਦਾ ਕੰਮ ਕੀਤਾ।

 

Exit mobile version