ਤਰਨ ਤਾਰਨ, 21 ਮਈ 2024: ਪੰਜਾਬ ਦੇ ਤਰਨ ਤਾਰਨ (Tarn Taran) ਵਿੱਚ ਪੁਲਿਸ ਨੇ ਸਰਹੱਦ ਪਾਰ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਸਰਹੱਦ ਪਾਰ ਡਰੱਗ ਨੈਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਤਰਨ ਤਾਰਨ ਪੁਲਿਸ ਨੇ ਬੀ.ਐਸ.ਐਫ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਤਸਕਰ (smuggler) ਨੂੰ ਗ੍ਰਿਫਤਾਰ ਕਰਕੇ 3.124 ਕਿੱਲੋ ਹੈਰੋਇਨ, ਇੱਕ ਪਿਸਤੌਲ, ਪੰਜ ਮੈਗਜ਼ੀਨ, 111 ਰੌਂਦ, ਦੋ ਤਰਾਜੂ ਅਤੇ ਤਿੰਨ ਲੱਖ ਰੁਪਏ ਬਰਾਮਦ ਕੀਤੇ ਹਨ।
ਗੌਰਵ ਯਾਦਵ ਨੇ ਦੱਸਿਆ ਕਿ ਤਰਨ ਤਾਰਨ ਇਲਾਕੇ ‘ਚ ਪਾਕਿਸਤਾਨ ਤੋਂ ਸਰਹੱਦ ਪਾਰ ਤੋਂ ਨਸ਼ਿਆਂ ਦੀ ਢੋਆ-ਢੁਆਈ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ। ਅੱਗੇ ਅਤੇ ਪਿੱਛੇ ਵਾਲੇ ਲਿੰਕ ਸਥਾਪਤ ਕਰਨ ਲਈ ਜਾਂਚ ਜਾਰੀ ਹੈ ਜਿਸ ਨਾਲ ਹੋਰ ਜ਼ਬਤੀਆਂ ਅਤੇ ਗ੍ਰਿਫਤਾਰੀਆਂ ਹੋ ਸਕਦੀਆਂ ਹਨ।