July 7, 2024 6:18 pm
Malout

ਮਲੋਟ ‘ਚ ਇੱਕ ਦੁਕਾਨਦਾਰ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਮਲੋਟ 17 ਨਵੰਬਰ 2022: ਮਲੋਟ (Malout) ਦੇ ਇੰਦਰਾ ਰੋਡ ‘ਤੇ ਸਥਿਤ ਇੱਕ ਦੁਕਾਨਦਾਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ | ਜ਼ਖਮੀ ਵਿਅਕਤੀ ਰਾਕੇਸ਼ ਕੁਮਾਰ ਬੱਗੀ ਗੈਸ ਚੁੱਲਿਆ ਦੀ ਰਿਪੇਅਰ ਦਾ ਕੰਮ ਕਰਦਾ ਹੈ | ਇਸਤੋਂ ਬਾਅਦ ਦੂਜੇ ਦੁਕਾਨਦਾਰਾਂ ਨੇ ਰਾਕੇਸ਼ ਕੁਮਾਰ  ਬੱਗੀ ਨੂੰ ਸ਼ਿਵਲ ਹਸਪਤਾਲ ਮਲੋਟ ਵਿਚ ਦਾਖ਼ਲ ਕਰਵਾਇਆ ਗਿਆ ਹੈ | ਦੂਜੇ ਪਾਸੇ ਘਟਨਾ ਨੂੰ ਲੈ ਕੇ ਗੁੱਸੇ ਵਿਚ ਆਏ ਸਮੂਹ ਮਾਰਕਿਟ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਦੋਸ਼ੀਆਂ ਨੂੰ ਜਲਦੀ ਫੜਨ ਦੀ ਮੰਗ ਕੀਤੀ ਜਾ ਰਹੀ ਹੈ |