Site icon TheUnmute.com

ਅੰਮ੍ਰਿਤਸਰ ‘ਚ ਸਾਬਕਾ ਮੇਅਰ ਦੇ ਭਰਾ ਦੇ ਸੁਰੱਖਿਆ ਮੁਲਾਜ਼ਮ ਨੂੰ ਲੱਗੀ ਗੋਲੀ

Amritsar

ਚੰਡੀਗੜ੍ਹ 01 ਨਵੰਬਰ 2022: ਅੰਮ੍ਰਿਤਸਰ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਭਰਾ ਰਮੇਸ਼ ਸ਼ਰਮਾ ਸਾਬਕਾ ਪ੍ਰਧਾਨ ਦੁਰਗਿਆਣਾ ਕਮੇਟੀ ਅੰਮ੍ਰਿਤਸਰ ਦੇ ਸੁਰੱਖਿਆ ਮੁਲਾਜ਼ਮ ਕੋਲੋਂ ਗਲਤੀ ਨਾਲ ਗੋਲੀ ਚੱਲ ਗਈ, ਗੋਲੀ ਸੁਰੱਖਿਆ ਮੁਲਾਜ਼ਮ ਹਰਬੰਸ ਲਾਲ ਦੇ ਲੱਤ ਵਿਚ ਜਾ ਲੱਗੀ |

ਇਸ ਘਟਨਾ ਮਗਰੋਂ ਮੁਲਾਜ਼ਮ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਐੱਸ. ਐੱਚ. ਓ. ਗਗਨਦੀਪ ਸਿੰਘ ਅਤੇ ਐੱਸ. ਪੀ. ਐੱਸ. ਸਹੋਤਾ ਪੁੱਜੇ।ਅੰਮ੍ਰਿਤਸਰ ਭਾਜਪਾ ਦੇ ਸਕੱਤਰ ਰਾਜੀਵ ਸ਼ਰਮਾ ਡਿੰਪੀ, ਭਾਰਤ ਭੂਸ਼ਣ ਭੋਲਾ, ਰੋਹਿਤ ਸ਼ਰਮਾ ਅਤੇ ਇਲਾਕਾ ਵਾਸੀ ਵੀ ਮੌਕੇ ‘ਤੇ ਮੌਜੂਦ ਸਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ।

Exit mobile version