Site icon TheUnmute.com

ਤਰਨਤਾਰਨ ‘ਚ ਸੜਕ ਹਾਦਸੇ ‘ਚ ਸਕੂਲੀ ਵਿਦਿਆਰਥੀ ਦੀ ਮੌਤ, ਟਰੱਕ ਡਰਾਇਵਰ ਮੌਕੇ ਤੋਂ ਫ਼ਰਾਰ

Tarn Taran

ਚੰਡੀਗੜ 17 ਫਰਵਰੀ 2023: ਜ਼ਿਲ੍ਹੇ ਤਰਨ ਤਾਰਨ (Tarn Taran) ਦੇ ਅਧੀਨ ਪੈਂਦੇ ਪਿੰਡ ਮੀਆਂਵਿੰਡ ਵਿਖੇ ਟਰੱਕ ਅਤੇ ਸਕੂਲ ਵੈਨ ਦੀ ਟੱਕਰ ਭਿਆਨਕ ਟੱਕਰ ਹੋ ਗਈ, ਇਸ ਹਾਦਸੇ ਵਿੱਚ ਇੱਕ ਸਕੂਲ ਵਿਦਿਆਰਥੀ ਦੀ ਮੌਤ ਹੋ ਗਈ | ਵਿਦਿਆਰਥੀ ਦੀ ਪਛਾਣ ਸਾਹਿਲ ਸਿੰਘ ਉਮਰ 13 ਸਾਲ ਪੁੱਤਰ ਸਿਕੰਦਰ ਸਿੰਘ ਵਾਸੀ ਜਵੰਦਪੁਰ ਵਜੋਂ ਹੋਈ ਹੈ | ਇਸਦੇ ਨਾਲ ਹੀ ਸਕੂਲ ਵੈਨ ਡਰਾਈਵਰ ਸਤਨਾਮ ਸਿੰਘ ਦੀਆਂ ਵੀ ਦੋਵੇਂ ਲੱਤਾਂ ਟੁੱਟ ਗਈਆਂ ਹਨ | ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ | ਮੌਕੇ ‘ਤੇ ਪਹੁੰਚੀ ਥਾਣਾ ਵੈਰੋਵਾਲ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ |

Exit mobile version