Site icon TheUnmute.com

ਅਮ੍ਰਿਤਸਰ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅਸਲੀਅਤ ਜਾਣ ਸਭ ਰਹਿ ਗਏ ਹੈਰਾਨ

DAV Public School

ਅੰਮ੍ਰਿਤਸਰ 08 ਸਤੰਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਅੰਮ੍ਰਿਤਸਰ  (Amritsar) ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਲਾਰੈਂਸ ਰੋਡ ‘ਤੇ ਸਥਿਤ ਡੀਏਵੀ ਪਬਲਿਕ ਸਕੂਲ (DAV Public School) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਜਿਵੇਂ ਹੀ ਇਹ ਸੰਦੇਸ਼ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਇਆ ਪੁਲਿਸ ਅਧਿਕਾਰੀਆਂ ਨੇ ਸਕੂਲ ਅਤੇ ਇਸਦੇ ਆਸਪਾਸ ਦੇ ਖੇਤਰ ਦੀ ਸੁਰੱਖਿਆ ਵਧਾ ਦਿੱਤੀ ਹੈ।  ਦੂਜੇ ਪਾਸੇ ਇਸ ਧਮਕੀ ਤੋਂ ਬਾਅਦ ਡੀਏਵੀ ਸਕੂਲ ‘ਚ ਪੜ੍ਹਨ ਵਾਲੇ ਬੱਚਿਆਂ ‘ਚ ਸਹਿਮ ਦਾ ਮਾਹੌਲ ਸੀ ਲੇਕਿਨ ਫਿਰ ਵੀ ਸਵੇਰੇ ਸਕੂਲ ਖੁੱਲ੍ਹਣ ਦੇ ਸਮੇਂ ਵੱਡੀ ਗਿਣਤੀ ਵਿੱਚ ਸਕੂਲ ‘ਚ ਪੜ੍ਹਨ ਵਾਲੇ ਬੱਚੇ ਸਕੂਲੇ ਪਹੁੰਚਣੇ ਸ਼ੁਰੂ ਹੋ ਗਏ |

ਜਦੋਂ ਇਸ ਸਬੰਧੀ ਬੱਚਿਆਂ ਨਾਲ ਅਤੇ ਉਨ੍ਹਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ, ਉਨ੍ਹਾਂ ਨੇ ਕਿਹਾ ਕਿ ਸਾਨੂੰ ਪੁਲਿਸ ਲਾਈਨ ਆਰਡਰ ਤੇ ਪੂਰਾ ਵਿਸ਼ਵਾਸ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹੀਆਂ ਧਮਕੀਆਂ ਤੋਂ ਡਰਨ ਲੱਗ ਪਏ ਤਾਂ ਫਿਰ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਹੋਰ ਬਲ ਮਿਲੇਗਾ ਦੂਜੇ ਪਾਸੇ ਬੱਚੇ ਵੀ ਖੁਸ਼ੀ ਖੁਸ਼ੀ ਸਕੂਲ ਵਿਚ ਜਾਂਦੇ ਦਿਖਾਈ ਦਿੱਤੇ |

ਦੂਜੇ ਪਾਸੇ ਇਸ ਪੂਰੇ ਮਾਮਲੇ ‘ਚ ਸਕੂਲ ਦੇ ਪ੍ਰਬੰਧਕਾਂ ਨਾਲ ਜਦੋਂ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਉਨ੍ਹਾਂ ਵੱਲੋਂ ਉਸ ਵੇਲੇ ਐਕਸ਼ਨ ਲੈਂਦੇ ਹੋਏ ਪੁਲਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ | ਉਨ੍ਹਾਂ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਦਾ ਅਤੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ | ਜਿਨ੍ਹਾਂ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ |

ਉਨ੍ਹਾਂ ਕਿਹਾ ਕਿ ਸਕੂਲ ਨੂੰ ਬੰਬ ਨਾਲ ਉਡਾਉਣ ਵਾਲੀ ਧਮਕੀ ਇਕ ਫੇਕ ਧਮਕੀ ਨਿਕਲੀ ਅਤੇ ਇਸ ਸੰਬੰਧੀ ਪੁਲਸ ਜਾਂਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਧਮਕੀ ਸਕੂਲ ਦੇ ਬੱਚਿਆਂ ਵੱਲੋਂ ਹੀ ਮਜ਼ਾਕ ਮਜ਼ਾਕ ਵਿੱਚ ਦਿੱਤੀ ਗਈ | ਇਸ ਅਸਲੀਅਤ ਨੂੰ ਜਾਣ ਕੇ ਸਭ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਧਮਕੀ ਦੇਣ ਵਾਲੇ 9ਵੀਂ ਜਮਾਤ ਦੇ 3 ਵਿਦਿਆਰਥੀ ਸਨ |

ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਅਚਾਨਕ ਡੀਏਵੀ ਪਬਲਿਕ ਸਕੂਲ ਨੂੰ ਬੰਬ ਦੀ ਧਮਕੀ ਦਾ ਸੰਦੇਸ਼ ਇੰਟਰਨੈੱਟ ਮੀਡੀਆ ‘ਤੇ ਫੈਲ ਗਿਆ। ਸੰਦੇਸ਼ ਵਿੱਚ ਲਿਖਿਆ ਹੈ ਕਿ 8 ਸਤੰਬਰ ਨੂੰ ਸਕੂਲ ਨੂੰ ਉਡਾ ਦਿੱਤਾ ਜਾਵੇਗਾ।

Exit mobile version