Haryana

ਝੁੱਗੀ-ਝੋਪੜੀਆਂ ‘ਚ ਰਹਿਣ ਵਾਲੇ ਗਰੀਬ ਲੋਕਾਂ ਦੇ ਪੁਨਰਵਾਸ ਦੇ ਲਈ ਛੇਤੀ ਤਿਆਰ ਕੀਤੀ ਜਾਵੇਗੀ ਯੋਜਨਾ: CM ਮਨੋਹਰ ਲਾਲ

ਚੰਡੀਗੜ੍ਹ, 20 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਜਿਲ੍ਹਾ ਪੰਚਕੂਲਾ ਦੇ ਪਿੰਡ ਖੜਕ ਮੰਗੋਲੀ ਅਤੇ ਰਾਜੀਵ ਤੇ ਇੰਦਰਾ ਕਲੋਨੀ ਵਿਚ ਝੁੱਗੀ-ਝੋਪੜੀਆਂ (slums) ਵਿਚ ਰਹਿ ਰਹੇ ਗਰੀਬ ਲੋਕਾਂ ਦੇ ਪੁਨਰਵਾਸ ਦੇ ਲਈ ਜਲਦੀ ਹੀ ਇਕ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਦੇ ਲਈ ਲਗਭਗ 7500 ਝੁੱਗੀਆਂ ਨੂੰ ਚੋਣ ਕੀਤਾ ਗਿਆ ਹੈ, ਜਿਨ੍ਹਾਂ ਨੁੰ ਇਸ ਯੋਜਨਾ ਦਾ ਲਾਭ ਮਿਲੇਗਾ। ਮੁੱਖ ਮੰਤਰੀ ਅੱਜ ਜਿਲ੍ਹਾ ਪੰਚਕੂਲਾ ਵਿਚ ਪਿੰਡ ਖੜਕ ਮੰਗੋਲੀ ਵਿਚ ਲੋਕਾਂ ਦੇ ਪੁਨਰਵਾਸ ਲਈ ਚੋਣ ਕੀਤੀ ਗਈ ਭੂਮੀ ਦਾ ਨਿਰੀਖਣ ਕਰਨ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਇਸ ਮੌਕੇ ਹਰਿਆਣਾ ਦੇ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ ਵੀ ਮੌਜੂਦ ਸਨ।

ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਦੇ ਪਿੰਡ ਖੜਕ ਮੰਗੋਲੀ, ਰਾਜੀਵ ਤੇ ਇੰਦਰਾ ਕਲੋਨੀ ਵਿਚ ਲੋਕ ਸਾਲਾਂ ਤੋਂ ਅਵੈਧ ਝੁੱਗੀਆਂ (slums) ਬਣਾ ਕੇ ਰਹਿ ਰਹੇ ਹਨ। ਅਵੈਧ ਕਬਜੇ ਨੂੰ ਹਟਾਉਣ ਅਤੇ ਲੋਕਾਂ ਦਾ ਪੁਨਰਵਾਸ ਕਰਨ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਪਿੰਡ ਖੜਕ ਮੰਗੋਲੀ ਵਿਚ 59.12 ਏਕੜ ਭੂਮੀ ਚੋਣ ਕੀਤੀ ਗਈ ਹੈ। ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਵਨ ਵਿਭਾਗ, ਲੋਕ ਨਿਰਮਾਣ ਵਿਭਾਗ, ਸਿੰਚਾਈ ਅਤੇ ਜਲ ਸੰਸਾਧਨ ਵਿਪਾਗ ਤੇ ਮਾਲ ਵਿਭਾਗ ਦੇ ਨਾਲ ਜਲਦੀ ਹੀ ਇਕ ਮੀਟਿੰਗ ਕਰ ਉਪਰੋਕਤ ਭੂਮੀ ਦੇ ਸਬੰਧ ਵਿਚ ਸਾਰੀ ਪਹਿਲੂਆਂ ‘ਤੇ ਵਿਚਾਰ-ਵਟਾਂਦਰਾਂ ਕਰਨ ਬਾਅਦ ਇਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਖੜਕ ਮੰਗੋਲੀ, ਰਾਜੀਵ ਤੇ ਇੰਦਰਾ ਕਲੋਨੀ ਦੀ ਝੁੱਗੀਆਂ ਵਿਚ ਰਹਿ ਰਹੇ ਲੋਕਾਂ ਦੇ ਪੁਨਰਵਾਸ ਨੂੰ ਯੋਜਨਾ ਤਿਆਰ ਕਰਨ ਦੇ ਲਈ ਅੱਜ ਹੀ ਉਨ੍ਹਾਂ ਨੇ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ ਦੇ ਨਾਲ ਚੰਡੀਗੜ੍ਹ ਦੇ ਧਨਾਸ ਅਤੇ ਮੁਲੋਇਆ ਖੇਤਰ ਦਾ ਦੌਰਾ ਕਰ, ਉੱਥੇ ਰਹਿ ਰਹੇ ਲੋਕਾਂ ਦੇ ਨਾਲ-ਨਾਲ ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਨਾਲ ਵੀ ਗਲਬਾਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯੋਜਨਾ ਤਿਆਰ ਕਰਨ ਤੋਂ ਪਹਿਲਾਂ ਸਾਰੇ ਹਿੱਤਧਾਰਕਾਂ ਨਾਲ ਗਲਬਾਤ ਕਰ ਵੱਖ-ਵੱਖ ਮਾਡਲਾਂ ‘ਤੇ ਚਰਚਾ ਕੀਤੀ ਜਾਵੇਗੀ। ਜਰੂਰਤ ਪੈਣ ‘ਤੇ ਸਰਕਾਰ ਵੱਲੋਂ ਲਾਭਕਾਰਾਂ ਨੂੰ ਬੈਂਕ ਤੋਂ ਲੋਨ ਵੀ ਮਹੁਇਆ ਕਰਵਾਇਆ ਜਾਵੇਗਾ।

ਮਨੋਹਰ ਲਾਲ ਨੇ ਕਿਹਾ ਕਿ ਘੱਗਰ ਨਦੀ ਦੇ ਨਾਲ ਲਗਦੇ ਖੇਤਰ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੀ ਕੁੱਝ ਜਮੀਨ ਹੈ, ਜੋ ਨੀਚਾਈ ਵਿਚ ਹੋਣ ਦੇ ਕਾਰਨ ਉਪਯੋਗੀ ਨਹੀਂ ਹੈ। ਉਨ੍ਹਾਂ ਨੇ ਐਚਐਸਵੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਘੱਗਰ ਨਦੀਂ ਵਿਚ ਪਾਣੀ ਦੇ ਸਰੱਖਿਅਤ ਬਹਾਵ ਨੂੰ ਦੇਖਦੇ ਹੋਏ ਇਸ ਜਮੀਨ ਦੇ ਵਰਤੋ ਦੀ ਇਕ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਖੇਤਰ ਦਾ ਸਮਾਨ ਵਿਕਾਸ ਹੋ ਸਕੇ।

ਗੁਰੂਗ੍ਰਾਮ, ਫਰੀਦਾਬਾਦ ਅਤੇ ਹੋਰ ਵੱਡੇ ਸ਼ਹਿਰਾਂ ਨੂੰ ਸਲੱਮ ਮੁਕਤ ਬਨਾਉਣ ਲਈ ਸਰਕਾਰ ਦੀ ਕਾਰਜ ਯੋਜਨਾ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮਨੋਹਰ ਲਾਲ ਨੇ ਕਿਹਾ ਕਿ ਭੂਮੀ ਦੀ ਉਪਲਬਧਤਾ ਅਤੇ ਕਬਜਾ ਦੇ ਆਧਾਰ ‘ਤੇ ਹਰੇਕ ਸ਼ਹਿਰ ਦੀ ਵੱਖ-ਵੱਖ ਯੋਜਨਾ ਤਿਆਰ ਕੀਤੀਆਂ ਜਾਣਗੀਆਂ।

Scroll to Top