Site icon TheUnmute.com

Murder: ਬੇਰਹਿਮ ਪਿਓ ਨੇ ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਆਪਣੇ 2 ਬੱਚਿਆਂ ਦਾ ਕੀਤਾ ਕਤਲ

father murdered his 2 children

ਚੰਡੀਗੜ੍ਹ 04 ਦਸੰਬਰ 2021: ਬੀਤੇ ਪਿਛਲੇ ਸਾਲ ਦਸੰਬਰ 2020 ਵਿਚ ਪਿਓ ਵਲੋਂ ਆਪਣੇ ਮਾਸੂਮ ਬੱਚਿਆਂ ਦਾ ਗਲਾ ਘੁੱਟ ਕੇ ਕੀਤੇ ਗਏ ਕਤਲ ਦੇ ਮਾਮਲਾ ਸਾਹਮਣੇ ਆਇਆ ਸੀ |ਇਸ ਕੇਸ ਵਿਚ ਪੁਲਿਸ ਨੂੰ ਬੜੀ ਕਾਮਯਾਬੀ ਹਾਸਿਲ ਹੋਈ ਹੈ ,ਥਾਣਾ ਪਤਾਰਾ ਦੀ ਪੁਲਸ(Police) ਨੇ ਇਸ ਕਤਲ ਮਾਮਲੇ ਨੂੰ ਟਰੇਸ ਕਰ ਲਿਆ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਬੱਚਿਆਂ ਦੇ ਪਿਓ ਰਣਜੀਤ ਮੰਡਲ ਪੁੱਤਰ ਮਦਨ ਮੰਡਲ ਨਿਵਾਸੀ ਪਿੰਡ ਪਟੋਰੀ ਜ਼ਿਲ੍ਹਾ(village Patori) ਦਰਭੰਗਾ (ਬਿਹਾਰ) ਹਾਲ ਵਾਸੀ ਅਰਮਾਨ ਨਗਰ ਦਕੋਹਾ ਅਤੇ ਪਿੰਡ ਕਾਦੀਆਂਵਾਲੀ ਨੂੰ ਉਨ੍ਹਾਂ ਦੀ ਮਾਂ ਵੀਨਾ ਮੰਡਲ, ਭਰਾ ਸੰਗੀਤ ਮੰਡਲ ਅਤੇ ਭੈਣ ਪੂਜਾ ਜੋ ਕਿ ਪਤਨੀ ਜਤਿੰਦਰ ਕੁਮਾਰ ਜੀਤਾ ਨਿਵਾਸੀ ਪਿੰਡ ਜਗਰਾਲ ਥਾਣਾ ਜਮਸ਼ੇਰ ਜ਼ਿਲ੍ਹਾ ਜਲੰਧਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਚਲਦਿਆਂ ਦਸੀਏ ਜਾ ਰਿਹਾ ਹੈ ਕਿ ਮੁੱਖ ਮੁਲਜ਼ਮ ਰਣਜੀਤ ਮੰਡਲ ਨੇ ਆਪਣੀ ਮਾਂ ਅਤੇ ਭੈਣ-ਭਰਾ ਨਾਲ ਮਿਲ ਕੇ ਆਪਣੇ 2 ਮਾਸੂਮ ਬੱਚਿਆਂ ਦਾ ਕਤਲ ਕੀਤਾ ਸੀ | ਇਸ ਵਿੱਚ 5 ਸਾਲ ਦੀ ਬੱਚੀ ਅਨਮੋਲ ਅਤੇ 3 ਸਾਲ ਦੇ ਲੜਕੇ ਰਾਕੇਸ਼ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ |ਇਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਤੱਲ੍ਹਣ ਦੇ ਇੱਕ ਛੱਪੜ ਵਿਚ ਸੁੱਟ ਦਿੱਤੀਆਂ ਸਨ।

ਆਰੋਪੀ ਪਿਓ ਨੇ ਦੱਸਿਆ ਕਿ ਉਸ ਦੀ ਪਤਨੀ ਹਮੇਸ਼ਾ ਝਗੜਾ ਰਹਿੰਦਾ ਸੀ| ਉਸਦੀ ਮਾਂ-ਭੈਣ ਅਤੇ ਭਰਾ ਨੇ ਕਿਹਾ ਕਿ ਪਤਨੀ ਰੰਗੀਲੀ ਨੂੰ ਛੱਡ ਦੇਵੇ ਤੇ ਦੋਵੇਂ ਬੱਚਿਆਂ ਦਾ ਕਤਲ ਕਰ ਦੇਵੇ , ਉਸ ਤੋਂ ਬਾਅਦ ਉਸਦਾ ਦੂਜਾ ਵਿਆਹ ਕਰ ਕਰਵਾਉਣ ਲਈ ਕਿਹਾ ।ਇਸਤੋਂ ਬਾਅਦ ਉਸਨੇ ਬੱਚਿਆਂ ਨੂੰ ਮਾਰ ਕੇ ਲਾਸ਼ਾਂ ਨੂੰ ਛੱਪੜ ’ਚ ਸੁੱਟ ਦਿੱਤੀਆਂ।ਉਸ ਤੋਂ ਬਾਅਦ ਪਰਿਵਾਰ ਨੇ 7 ਮਹੀਨੇ ਪਹਿਲਾਂ ਉਸ ਦਾ ਦੂਜਾ ਵਿਆਹ ਕਰਵਾ ਦਿੱਤਾ। ਹੁਣ ਪੁਲਸ ਰਣਜੀਤ, ਉਸ ਦੀ ਮਾਂ ਬੀਨਾ ਦੇਵੀ, ਭਰਾ ਸੰਗੀਤ ਮੰਜਲ ਅਤੇ ਭੈਣ ਪੂਜਾ ਤੋਂ ਪੁੱਛਗਿੱਛ ਕਰ ਰਹੀ ਹੈ।

ਪਤਾਰਾ ਦੇ ਥਾਣਾ ਇੰਚਾਰਜ ਰਸ਼ਪਾਲ ਸਿੰਘ ਨੇ ਕਿਹਾ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਪਤਾਰਾ ਵਿਚ ਧਾਰਾ 302 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੇ ਚਾਰਾਂ ਮੁਲਜ਼ਮਾਂ ਦੀ ਪੁਲਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਰਣਜੀਤ ਮੰਡਲ ਨੂੰ ਮਾਣਯੋਗ ਅਦਾਲਤ ਵੱਲੋਂ ਪੀ. ਓ. ਕਰਾਰ ਦਿੱਤੇ ਜਾਣ ਕਾਰਨ ਉਸ ਖ਼ਿਲਾਫ਼ ਥਾਣਾ ਪਤਾਰਾ ਵਿਚ ਧਾਰਾ 174-ਏ ਤਹਿਤ ਐੱਫ. ਆਈ. ਆਰ. ਨੰਬਰ 90 ਵੱਖ ਦਰਜ ਕੀਤੀ ਗਈ। ਉਸ ਨੂੰ ਇਸ ਕੇਸ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

Exit mobile version