Site icon TheUnmute.com

ਬੀਕਾਨੇਰ ‘ਚ 12 ਸਾਲਾ ਵਿਦਿਆਰਥੀ ਲਈ ਰੇਸਿੰਗ ਮੁਕਾਬਲਾ ਬਣਿਆ ‘ਮੌਤ ਦੀ ਦੌੜ’

bus conductor

ਚੰਡੀਗੜ੍ਹ, 18 ਅਕਤੂਬਰ, 2023: ਰਾਜਸਥਾਨ ਦੇ ਬੀਕਾਨੇਰ (Bikaner) ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। 12 ਸਾਲਾ ਸਕੂਲੀ ਵਿਦਿਆਰਥੀ ਲਈ ਇੱਕ ਦੌੜ ‘ਮੌਤ ਦੀ ਦੌੜ’ ਸਾਬਤ ਹੋ ਗਈ ਹੈ। ਦਰਅਸਲ, ਰੇਸਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਬਾਅਦ ਇੱਕ ਵਿਦਿਆਰਥੀ ਬੇਹੋਸ਼ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੈ।

ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਮ੍ਰਿਤਕ ਵਿਦਿਆਰਥੀ ਦਾ ਨਾਂ ਈਸ਼ਾਨ ਹੈ ਅਤੇ ਉਹ ਇੱਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਸੀ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸਕੂਲ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਦੌੜਨ ਲਈ ਨੇੜਲੇ ਸੈਰ-ਸਪਾਟਾ ਖੇਤਰ ਵਿੱਚ ਭੇਜਿਆ ਸੀ, ਜਿੱਥੇ ਈਸ਼ਾਨ ਭੱਜਣ ਤੋਂ ਬਾਅਦ ਬੇਹੋਸ਼ ਹੋ ਗਿਆ। ਸਕੂਲ ਅਧਿਆਪਕ ਉਸ ਨੂੰ ਤੁਰੰਤ ਪੀਬੀਐਮ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਈਸ਼ਾਨ ਦੇ ਪਿਤਾ ਅਸ਼ੋਕ ਕੁਮਾਰ ਖੱਤਰੀ ਨੇ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਈਸ਼ਾਨ ਸਰਦੂਲਗੰਜ (Bikaner) ਸਥਿਤ ਇਕ ਨਿੱਜੀ ਸਕੂਲ ‘ਚ ਪੜ੍ਹਦਾ ਸੀ।

Exit mobile version