Site icon TheUnmute.com

Punjab News: ਜ਼ਿਲ੍ਹਾ ਪਟਿਆਲਾ ਦੇ ਪੰਜਾਬੀ ਨੌਜਵਾਨ ਦਾ ਅਮਰੀਕਾ ‘ਚ ਗੋ.ਲੀ ਮਾਰ ਕੇ ਕ.ਤ.ਲ

Punjab youth

ਚੰਡੀਗੜ੍ਹ, 29 ਅਕਤੂਬਰ 2024: ਜ਼ਿਲ੍ਹਾ ਪਟਿਆਲਾ ਦੇ ਕਸਬਾ ਸਮਾਣਾ ਦੇ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ (Punjabi youth) ਦੀ ਅਮਰੀਕਾ ‘ਚ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਪੰਜਾਬੀ ਮ੍ਰਿਤਕ ਨੌਜਵਾਨ ਦੀ ਪਛਾਣ ਅਰਮਾਨ ਸਿੰਘ, ਪਿੰਡ ਕੁਤਬਨਪੁਰ ਵਜੋਂ ਹੋਈ ਹੈ |

ਘਟਨਾ ਤੋਂ ਬਾਅਦ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਿੰਡ ‘ਚ ਮਾਤਮ ਛਾਇਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਪੰਜਾਬ ਦੇ ਪਟਿਆਲਾ ‘ਚ 12ਵੀਂ ਪਾਸ ਕਰਨ ਤੋਂ ਬਾਅਦ ਪਰਿਵਾਰ ਨੇ ਅਰਮਾਨ ਨੂੰ ਅਮਰੀਕਾ ਭੇਜ ਦਿੱਤਾ। ਜਿੱਥੇ ਬੀਤੀ ਰਾਤ ਉਸ ਦੀ ਗੋਲੀ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ |

ਮ੍ਰਿਤਕ ਅਰਮਾਨ ਸਿੰਘ ਦੀ ਮਾਂ ਨੇ ਭਰੇ ਮਨ ਨਾਲ ਕਿਹਾ ਕਿ ਬੀਤੇ ਦਿਨ ਉਸ ਦੀ ਧੀ ਦੀ ਉਸ ਦੇ ਪੁੱਤਰ ਨਾਲ ਗੱਲਬਾਤ ਹੋਈ ਸੀ, ਉਦੋਂ ਤੱਕ ਅਰਮਾਨ ਸਿੰਘ ਬਿਲਕੁਲ ਠੀਕ ਸੀ। ਪਰ ਦੇਰ ਰਾਤ ਅਮਰੀਕਾ ਤੋਂ ਕਿਸੇ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਪੁੱਤਰ ਨੂੰ ਗੋਲੀ ਮਾਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ‘ਚ ਅਰਮਾਨ ਸਿੰਘ (Punjabi youth) ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸ ਨੇ ਸਵੇਰੇ ਕੰਮ ‘ਤੇ ਜਾਣਾ ਸੀ। ਦੱਸਿਆ ਜਾ ਰਿਹਾ ਹੈ ਕਿ ਅਰਮਾਨ ਨੂੰ ਉਸਦੇ ਘਰ ਕੋਲ ਗੋਲੀ ਮਾਰੀ ਗਈ ਹੈ | ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਕਿਸਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਕਿਉਂ |

ਇਸ ਵਾਰਦਾਤ ਤੋਂ ਬਾਅਦ ਅਮਰੀਕਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਰਮਾਨ ਸਿੰਘ ਦੇ ਪਰਿਵਾਰ ਨੇ ਸਰਕਾਰ ਤੋਂ ਪੁਕਾਰ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਮੱਦਦ ਕੀਤੀ ਜਾਵੇ |

Exit mobile version