Italy

ਇਟਲੀ ‘ਚ ਰਹਿੰਦੇ ਪੰਜਾਬੀ ਨੌਜਵਾਨ ਦੀ ਅੱਗ ਲੱਗਣ ਕਾਰਨ ਹੋਈ ਮੌਤ

ਚੰਡੀਗੜ੍ਹ 20 ਮਾਰਚ 2022: ਆਪਣੇ ਚੰਗੇ ਭਵਿੱਖ ਬਣਾਉਣ ਦੇ ਮੰਤਵ ਨਾਲ ਤੇ ਰੋਜ਼ੀ ਰੋਟੀ ਦੀ ਭਾਲ ‘ਚ ਇਟਲੀ (Italy) ਗਏ ਇਕ ਪੰਜਾਬੀ ਨੌਜਵਾਨ ਦੀ ਜਿਉਂਦੇ ਸੜ ਕੇ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ | ਇਸ ਘਟਨਾ ਦੌਰਾਨ ਇਕ ਜ਼ਖਮੀ ਹੋਣ ਦੀ ਖਬਰ ਹੈ। ਇਹ ਦੋ ਨੌਜਵਾਨ ਇਟਲੀ ਦੇ ਜ਼ਿਲ੍ਹੇ ਲਾਤੀਨਾ ਸ਼ਹਿਰ ‘ਚ ਰਹਿੰਦੇ ਸਨ।

ਇਹ ਪੰਜਾਬ ਨੌਜਵਾਨ ਇਟਲੀ (Italy) ‘ਚ ਖੇਤੀਬਾੜੀ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਆਏ ਤਾਂ ਘਰ ‘ਚ ਠੰਢ ਤੋਂ ਬਚਣ ਲਈ ਉਨ੍ਹਾਂ ਹੀਟਰ ਚਲਾਇਆ, ਜਿਸ ਨਾਲ ਕਮਰੇ ‘ਚ ਅੱਗ ਲੱਗ ਗਈ। ਅੱਗ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਲਛਮਣ ਦਾਸ ਵਜੋਂ ਹੋਈ ਹੈ।

Scroll to Top