Site icon TheUnmute.com

ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

Canada

ਚੰਡੀਗੜ੍ਹ, 26 ਸਤੰਬਰ 2024: ਕੈਨੇਡਾ (Canada) ਤੋਂ ਦੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਮਸਕਟਾ ਸ਼ਹਿਰ ‘ਚ ਇੱਕ ਕਾਰ ਹਾਦਸੇ ਦੌਰਾਨ ਮਲੇਰਕੋਟਲਾ ਦੇ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।

ਇਸ ਪੰਜਾਬੀ ਨੌਜਵਾਨ ਦੀ ਪਛਾਣ ਗੁਰਮਹਿਕਪ੍ਰੀਤ ਸਿੰਘ (21) ਪੁੱਤਰ ਸੁਖਚੈਨ ਸਿੰਘ ਕਲੇਰ, ਜ਼ਿਲ੍ਹਾ ਮਲੇਰਕੋਟਲਾ ਵਜੋਂ ਹੋਈ ਹੈ | ਗੁਰਮਹਿਕਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਕੈਨੇਡਾ ‘ਚ ਰਹਿ ਰਿਹਾ ਸੀ। ਗੁਰਮਹਿਕਪ੍ਰੀਤ ਸਿੰਘ ਨੇ ਆਪਣੀ ਦੋ ਸਾਲਾਂ ਦੀ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਵਰਕ ਪਰਮਿਟ ਮਿਲਿਆ ਸੀ ਅਤੇ ਗੁਰਮਹਿਕਪ੍ਰੀਤ ਇਲੈਕਟ੍ਰੀਕਲ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ।

ਕੈਨੇਡਾ (Canada) ‘ਚ ਪੰਜਾਬੀਆਂ ਦੀ ਮੱਦਦ ਲਈ ਸਰਗਰਮ ਸਮਾਜ ਸੇਵੀ ਸੰਸਥਾ “ਗੋ ਫੰਡ ਮੀ” ਨੇ ਆਪਣੀ ਵੈੱਬਸਾਈਟ ‘ਤੇ ਗੁਰਮਹਿਕਪ੍ਰੀਤ ਸਿੰਘ ਦੀ ਤਸਵੀਰ ਅਪਲੋਡ ਕਰਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਸਦੇ ਮਾਪਿਆਂ ਨੂੰ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਮਲੇਰਕੋਟਲਾ ਜ਼ਿਲ੍ਹੇ ‘ਚ ਪਿਛਲੇ 6 ਹਫ਼ਤਿਆਂ ‘ਚ ਕਿਸੇ ਨੌਜਵਾਨ ਦੀ ਇਹ ਚੌਥੀ ਮੌਤ ਹੈ। ਇਸ ਤੋਂ ਪਹਿਲਾਂ ਵਿਆਹ ਤੋਂ ਬਾਅਦ ਇੰਗਲੈਂਡ ਗਏ 23 ਸਾਲਾ ਗੁਰਵੀਰ ਸਿੰਘ ਪੁੱਤਰ ਰਤਨਦੀਪ ਸਿੰਘ ਵਾਸੀ ਪਿੰਡ ਸ਼ੇਰਗੜ੍ਹ ਚੀਮਾ ਦੀ ਵੀ ਸ਼ੱਕੀ ਹਲਾਤਾਂ ‘ਚ ਜਾਨ ਚਲੀ ਗਈ ਸੀ।

Exit mobile version