Site icon TheUnmute.com

ਰੋਪੜ ‘ਚ ਇਕ ਨਿੱਜੀ ਸਕੂਲ ਦੀ ਬੱਸ ਹਾਦਸਾਗ੍ਰਸਤ, 17 ਦੇ ਕਰੀਬ ਬੱਚੇ ਜ਼ਖਮੀ

Ropar

ਰੋਪੜ, 15 ਸਤੰਬਰ 2023: ਰੋਪੜ (Ropar) ਨਜਦੀਕ ਆਸਰੋਂ ਵਿਖੇ ਇਕ ਨਿੱਜੀ ਸਕੂਲ ਦੀ ਬੱਸ ਨਾਲ ਹਾਦਸਾ ਵਾਪਰ ਗਿਆ | ਇਹ ਸਕੂਲ ਬੱਸ ਰਿਆਤ ਇੰਟਰਨੈਸ਼ਨਲ ਸਕੂਲ ਦੀ ਦੱਸੀ ਜਾ ਰਹੀ ਹੈ | ਇਸ ਹਾਦਸੇ ਵਿੱਚ 17 ਦੇ ਕਰੀਬ ਬੱਚੇ ਜ਼ਖਮੀ ਹੋ ਗਏ | ਸਕੂਲ ਦੀ ਬੱਸ ਬੱਚਿਆਂ ਸਕੂਲ ਤੋਂ ਘਰ ਛੱਡਣ ਜਾ ਰਹੀ ਸੀ ਕਿ ਬਾਈਪਾਸ ‘ਤੇ ਇਕ ਕੈਂਟਰ ਨਾਲ ਪਿੱਛੋ ਟੱਕਰਾ ਗਈ।

ਇਸ ਦੌਰਾਨ ਜ਼ਖਮੀ ਬੱਚਿਆਂ ਨੂੰ ਰਾਹਗੀਰਾਂ ਨੇ ਨਜ਼ਦੀਕੀ ਸਰਕਾਰੀ ਹਸਪਤਾਲ ਪਹੁੰਚਾਇਆ। ਦੋ ਬੱਚਿਆਂ ਨੂੰ ਛੱਡ ਬਾਕੀ ਬੱਚਿਆਂ ਦੇ ਮਾਮੂਲੀ ਸੱਟਾਂ ਵੱਜੀਆਂ ਹਨ ਤੇ ਇਲਾਜ ਤੋਂ ਬਾਅਦ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਬੱਚਿਆਂ ਨੂੰ ਮਮੂਲੀ ਸੱਟਾਂ ਲੱਗੀਆਂ ਹਨ ਅਤੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।

Exit mobile version