July 7, 2024 3:18 am
Sri Muktsar Sahib

ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ‘ਚ ਇਕ ਹਵਾਲਾਤੀ ਵਲੋਂ ਖ਼ੁਦਕੁਸੀ

ਸ੍ਰੀ ਮੁਕਤਸਰ ਸਾਹਿਬ 10 ਸਤੰਬਰ 2022: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੀ ਜ਼ਿਲ੍ਹਾ ਜੇਲ੍ਹ ‘ਚ ਅੱਜ ਇਕ ਹਵਾਲਾਤੀ ਵਲੋਂ ਖ਼ੁਦਕੁਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਵਾਸੀ ਪਿੰਡ ਮਹਿਣਾ ਤੇ ਲੰਬੀ ਥਾਣੇ ‘ਚ ਨਸ਼ੇ ਦੇ ਸਬੰਧੀ ਮਾਮਲਾ ਦਰਜ ਸੀ।

ਇਹ ਉਕਤ ਵਿਅਕਤੀ 18 ਜੁਲਾਈ ਤੋਂ ਜਿਲ੍ਹਾ ਜੇਲ੍ਹ ‘ਚ ਬੰਦ ਸੀ। ਬੀਤੇ ਦਿਨ ਸੁਰਿੰਦਰ ਸਿੰਘ ਨੇ ਪਰਨੇ ਨੂੰ ਜੰਗਲੇ ਨਾਲ ਬੰਨਕੇ ਖੁਦਕਸ਼ੀ ਕਰ ਲਈ | ਇਸਦੇ ਨਾਲ ਜਦੋਂ ਉਸਨੂੰ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਦੂਜੇ ਪਾਸੇ ਮ੍ਰਿਤਕ ਵਿਅਕਤੀ ਦੇ ਵਾਰਿਸਾਂ ਨੇ ਦੋਸ਼ ਲਾਏ ਕਿ ਇਸ ਤੇ ਨਸ਼ਿਆਂ ਦੇ ਮਾਮਲੇ ‘ਚ ਗਲਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਸੀ ਜਿਸਦੇ ਚੱਲਦੇ ਇਹ ਕਦਮ ਚੁੱਕਿਆ ਹੈ । ਇਸ ਮਾਮਲੇ ਸਬੰਧੀ ਮੈਜਿਸਟ੍ਰੇਟੀ ਜਾਂਚ ਸ਼ੁਰੂ ਕੀਤੀ ਜਾ ਰਹੀ। ਇਸਦੇ ਨਾਲ ਹੀ ਤਰਸੇਮ ਸਿੰਘ ਸਹਾਇਕ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਬੀਤੇ ਦਿਨ ਸ਼ਾਮ 5 ਵਜੇ ਕਰੀਬ ਸੁਰਿੰਦਰ ਸਿੰਘ ਨੇ ਪ੍ਰੇਣ ਨਾਲ ਖ਼ੁਦਕੁਸੀ ਕਰ ਲਈ |