Site icon TheUnmute.com

ਗੁਰਦਾਸਪੁਰ ਦੇ ਇਕ ਪੋਲਟਰੀ ਫਾਰਮ ਦੇ ਹੋ ਰਹੇ ਹਨ ਚਰਚੇ, ਦੇਸੀ ਮੁਰਗੀ ਨੇ 230 ਗ੍ਰਾਮ ਦਾ ਦਿੱਤਾ ਆਂਡਾ, ਤੋੜਿਆ ਰਿਕਾਰਡ

11 ਮਾਰਚ 2025: ਗੁਰਦਾਸਪੁਰ (gurdaspur) ਦੇ ਪਿੰਡ ਪਾਰੋਵਾਲ ਦੇ ਇੱਕ ਮੁਰਗੀ ਫਾਰਮ ਵਿੱਚ ਮੁਰਗੀ (hen) ਨੇ 230 ਗਰਾਮ ਦਾ ਆਂਡਾ (egg) ਦੇ ਕੇ ਤੋੜਿਆ ਇੰਡੀਆ ਦਾ ਰਿਕਾਰਡ ਪਹਿਲਾਂ ਮੁਰਗੀ ਨੇ 210 ਗ੍ਰਾਮ ਦਾ ਆਂਡਾ ਦੇ ਕੇ ਲੋਕਾਂ ਨੂੰ ਹੈਰਾਨ ਕੀਤਾ ਸੀ ਲੇਕਿਨ ਇਸ ਮੁਰਗੀ ਦਾ ਭਾਰ ਕੇਵਲ ਢਾਈ ਕਿਲੋ ਹੈ ਜਿਸਨੇ ਇੰਨਾ ਵੱਡਾ ਆਂਡਾ ਦੇ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ|

ਉਥੇ ਹੀ ਮੁਰਗੀ ਫਾਰਮ ਦੇ ਮਾਲਕ ਗੁਰਨੌਨਿਹਾਲ ਸਿੰਘ (Gurnaunihal Singh) ਦਾ ਕਹਿਣਾ ਹੈ ਕਿ ਉਹਨਾਂ ਨੇ 1980 ਤੋਂ ਮੁਰਗੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਕਰੋੜਾਂ ਦੀ ਗਿਣਤੀ ਵਿੱਚ ਉਹਨਾਂ ਦੇ ਆਂਡੇ ਮਾਰਕੀਟ ਵਿੱਚ ਹਨ, ਪਰ ਹਾਲੇ ਤੱਕ ਐਨਾ ਵੱਡਾ ਆਂਡਾ ਨਹੀਂ ਦੇਖਿਆ ਜਿਸ ਕਾਰਨ ਉਹ ਤਾ ਖੁਦ ਹੈਰਾਨ ਹੀ ਹਨ, ਬਲਕਿ ਨਾਲ ਲੋਕ ਵੀ ਹੈਰਾਨ ਹੋ ਰਹੇਂ ਹਨ |

ਉਹਨਾਂ ਦਾ ਕਹਿਣਾ ਹੈ ਕਿ ਇਹ ਕੁਦਰਤ ਦਾ ਕਰਿਸ਼ਮਾ ਹੀ ਹੈ ਸਭ ਤੋਂ ਵੱਡੀ ਗੱਲ ਇਹ ਕਿ ਇੰਨਾ ਵੱਡਾ ਆਂਡਾ (EGG) ਦੇਣ ਵਾਲੀ ਮੁਰਗੀ ਸਹੀ ਸਲਾਮਤ ਹੈ, ਉਥੇ ਹੀ ਪੋਲਟਰੀ ਮਾਲਕ ਨੇ ਕਿਹਾ ਕਿ ਉਨ੍ਹਾਂ ਵਲੋ ਇਸ ਆਂਡੇ ਨੂੰ ਸੁਰੱਖਿਤ ਰੱਖਿਆ ਗਿਆ ਹੈ ਅਤੇ ਇਸ ਬਾਰੇ ਹੋਰ ਵੀ ਜਾਂਚ ਕਰਵਾਉਣਗੇ।

Read more: Gurdaspur: ਕਿਸਾਨਾਂ ਤੇ ਪੰਜਾਬ ਪੁਲਿਸ ਵਿਚਕਾਰ ਜ਼ਬਰਦਸਤ ਝੜਪ, ਪ੍ਰਸ਼ਾਸਨ ਨੇ ਜ਼ਮੀਨ ‘ਤੇ ਜ਼ਬਰਦਸਤੀ ਕੀਤਾ ਕਬਜ਼ਾ

Exit mobile version