Site icon TheUnmute.com

ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਤਸਵੀਰ ਅਜਾਇਬ ਘਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਲੱਗੇਗੀ

Brigadier Pritam Singh

ਮੈਨੂੰ ਮਾਣ ਹੈ ਕਿ ਉਨ੍ਹਾਂ ਬਾਰੇ ਬਣੀ ਦਸਤਾਵੇਜ਼ੀ ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਹਾਂ। ਇਸ ਫ਼ਿਲਮ ਨੂੰ LOS ANGELES FILM AWARD ਸਮੇਤ 15 ਅੰਤਰਰਾਸ਼ਟਰੀ ਵੱਕਾਰੀ ਅਵਾਰਡ ਮਿਲ ਚੁੱਕੇ ਹਨ।

ਚੰਡੀਗੜ੍ਹ 11 ਅਪ੍ਰੈਲ 2022: ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਜਨਮ ਸਰਦਾਰਨੀ ਅਤੇ ਸਰਦਾਰ ਕਿਸ਼ਨ ਸਿੰਘ ਦੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਜ਼ਫਰਨਾਮਾ ਦੀ ਧਰਤੀ ਪਿੰਡ ਦੀਨਾ ਸਾਹਿਬ, ਫਿਰੋਜਪੁਰ (ਪੰਜਾਬ) ਵਿਖੇ ਹੋਇਆ। ਬ੍ਰਿਗੇਡੀਅਰ ਪ੍ਰੀਤਮ ਸਿੰਘ 1937 ਵਿਚ ਭਾਰਤੀ-ਬਰਤਾਨਵੀ ਫੌਜ ਦਾ ਵਿਚ ਸ਼ਾਮਿਲ ਹੋ ਕੇ 1942 ਵਿਚ ਦੂਜੇ ਵਿਸ਼ਵ ਯੁੱਧ ਵਿਚ ਸਿੰਘਾਪੁਰ ਦੇ ਫਰੰਟ ਵਿਚ ਲੜਾਈ ਲੜੇ ਤੇ ਜੰਗੀ ਕੈਦੀ ਵਜੋਂ ਫੜ੍ਹੇ ਗਏ ਪਰ 6 ਮਹੀਨਿਆਂ ਵਿਚ 3500 ਕਿਲੋਮੀਟਰ ਦੇ ਅਤਿ-ਮੁਸ਼ਕਿਲ ਸਫਰ ਰਾਹੀਂ ਭਾਰਤ ਪਹੁੰਚਣ ਵਿਚ ਕਾਮਯਾਬ ਹੋਏ।

ਇਸ ਬਹਾਦਰੀ ਭਰੇ ਕਾਰਜ ਲਈ ਆਪ ਜੀ ਨੂੰ ਮਿਲਟਰੀ ਕਰਾਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ 1947 ਵਿਚ ਕਸ਼ਮੀਰ ਦੀ ਫੌਜੀ ਮੁਹਿੰਮ ਵਿਚ ਮੋਹਰੀ ਭੂਮਿਕਾ ਅਦਾ ਕੀਤੀ। ਪੁੰਛ ਵਿਚ ਬ੍ਰਿਗੇਡੀਅਰ ਦੇ ਆਹੁਦੇ ਉਪਰ ਰਹਿੰਦਿਆਂ ਕਬਾਇਲੀਆਂ ਅਤੇ ਲਸ਼ਕਰਾਂ ਤੋਂ 45,000 ਸ਼ਰਨਾਰਥੀਆਂ ਨੂੰ ਬਚਾਇਆ ਜਿਸ ਕਰਕੇ ਇਤਿਹਾਸ ਵਿਚ ਉਨ੍ਹਾਂ ਨੂੰ ‘ਪੁੰਛ ਦੇ ਰਖਵਾਲੇ’ ਵਜੋਂ ਯਾਦ ਕੀਤਾ ਜਾਂਦਾ ਹੈ। ਪਰ ਕੁਝ ਝੂਠੇ ਕਾਰਨਾਂ ਕਰਕੇ ਉਨ੍ਹਾਂ ਦਾ ਕੋਰਟ ਮਾਰਸ਼ਲ ਕਰ ਦਿੱਤਾ ਸੀ।ਪੁੰਛ ਦੇ ਵਾਸੀ ਅੱਜ ਵੀ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ‘ਸ਼ੇਰ ਬੱਚਾ’ ਆਖ ਕੇ ਯਾਦ ਕਰਦੇ ਹਨ।
ਡਾ. ਪਰਮਜੀਤ ਸਿੰਘ ਕੱਟੂ

 

Exit mobile version