ਚੰਡੀਗੜ੍ਹ, 3 ਜੂਨ 2024: ਮੁੰਬਈ ‘ਚ ਕ੍ਰਿਕਟ ਮੈਚ (cricket match) ਦੌਰਾਨ ਇਕ ਖਿਡਾਰੀ ਦੀ ਮੌਤ ਹੋ ਗਈ। ਸ਼ੌਟ ਮਾਰਨ ਤੋਂ ਬਾਅਦ ਖਿਡਾਰੀ ਅਚਾਨਕ ਜ਼ਮੀਨ ‘ਤੇ ਡਿੱਗ ਗਿਆ, ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ‘ਚ ਬੱਲੇਬਾਜ਼ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਹੁਣ ਇਸ ਘਟਨਾ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਖਬਰਾਂ ਮੁਤਾਬਕ ਇਹ ਘਟਨਾ ਮੁੰਬਈ ਦੇ ਕਾਸ਼ੀਗਾਓਂ ‘ਚ ਵਾਪਰੀ ਹੈ, ਜਿਸ ਦੀ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਕੰਪਨੀ ਵਲੋਂ ਕ੍ਰਿਕਟ ਮੈਚ (cricket match) ਕਰਵਾਇਆ ਕੀਤਾ ਗਿਆ ਸੀ। ਇਸ ਦੌਰਾਨ ਇਕ ਨੌਜਵਾਨ ਨੇ ਜ਼ੋਰਦਾਰ ਸ਼ੌਟ ਮਾਰਿਆ ਅਤੇ ਜ਼ਮੀਨ ‘ਤੇ ਡਿੱਗ ਗਿਆ। ਜਿਵੇਂ ਹੀ ਬੱਲੇਬਾਜ਼ ਹੇਠਾਂ ਡਿੱਗਦਾ ਹੈ, ਉੱਥੇ ਮੌਜੂਦ ਹੋਰ ਖਿਡਾਰੀ ਤੁਰੰਤ ਉਸ ਕੋਲ ਪਹੁੰਚ ਜਾਂਦੇ ਹਨ। ਹਾਲਾਂਕਿ ਨੌਜਵਾਨ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ।