Site icon TheUnmute.com

ਅਮਰੀਕਾ ‘ਚ ਚੀਨੀ ਦੂਤਾਵਾਸ ‘ਚ ਕਾਰ ਲੈ ਕੇ ਦਾਖਲ ਹੋਏ ਵਿਅਕਤੀ ਨੂੰ ਪੁਲਿਸ ਨੇ ਗੋਲੀ ਮਾਰੀ

USA

ਚੰਡੀਗੜ੍ਹ, 10 ਅਕਤੂਬਰ 2023: ਅਮਰੀਕਾ (USA) ਦੇ ਸੈਨ ਫਰਾਂਸਿਸਕੋ ਵਿੱਚ ਮੰਗਲਵਾਰ ਸਵੇਰੇ ਇੱਕ ਵਿਅਕਤੀ ਆਪਣੀ ਕਾਰ ਨਾਲ ਚੀਨੀ ਵਣਜ ਦੂਤਘਰ ਵਿੱਚ ਦਾਖਲ ਹੋਇਆ। ਬੀਬੀਸੀ ਮੁਤਾਬਕ ਪੁਲਿਸ ਨੇ ਉਕਤ ਵਿਅਕਤੀ ਨੂੰ ਮਾਰ ਦਿੱਤਾ ਹੈ।

ਪੁਲਿਸ ਨੇ ਕਿਹਾ ਕਿ ਅਸੀਂ ਇਕ ਅਣਪਛਾਤੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ ਜੋ ਕੌਂਸਲੇਟ ਵਿਚ ਦਾਖਲ ਹੋਇਆ ਸੀ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੌਂਸਲੇਟ ਦੇ ਅੰਦਰ ਇੱਕ ਨੀਲੇ ਰੰਗ ਦੀ ਗੱਡੀ ਦਿਖਾਈ ਦੇ ਰਹੀ ਹੈ। ਦਰਵਾਜ਼ੇ ਟੁੱਟ ਗਏ ਹਨ। ਲੋਕ ਦੌੜਦੇ ਵੀ ਵੇਖੇ ਜਾ ਸਕਦੇ ਹਨ।

ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਸਾਨ ਫਰਾਂਸਿਸਕੋ ਵਿਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਦੀ ਬੈਠਕ ਹੋਣ ਜਾ ਰਹੀ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਵਿੱਚ ਹਿੱਸਾ ਲੈ ਸਕਦੇ ਹਨ। ਇਹ ਬੈਠਕ ਅਗਲੇ ਮਹੀਨੇ ਯਾਨੀ ਨਵੰਬਰ ਵਿੱਚ ਹੋਣ ਜਾ ਰਹੀ ਹੈ।

Exit mobile version