ਕਿਸਾਨਾਂ ਦੇ ਹੱਕ ਵਿੱਚ ਹੱਥਾਂ ’ਤੇ ਮਹਿੰਦੀ ਲਗਾ ਨਿਤਰੀਆਂ ਆਪ' ਮਹਿਲਾਵਾਂ ਕਢਿਆ ਗਿਆ ਸ਼ਾਂਤਮਈ ਮਾਰਚ

ਕਿਸਾਨਾਂ ਦੇ ਹੱਕ ਵਿੱਚ ਹੱਥਾਂ ’ਤੇ ਮਹਿੰਦੀ ਲਗਾ ਨਿਤਰੀਆਂ ਆਪ’ ਮਹਿਲਾਵਾਂ ਕਢਿਆ ਗਿਆ ਸ਼ਾਂਤਮਈ ਮਾਰਚ

ਚੰਡੀਗੜ੍ਹ, 24 ਅਕਤੂਬਰ, 2021: ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਸੀਮਾ ਸੋਢੀ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸੁਖਬੀਰ ਕੌਰ, ਜ਼ਿਲ੍ਹਾ ਸਕੱਤਰ ਮਹਿਲਾ ਵਿੰਗ ਗੁਰਵਿੰਦਰ ਕੌਰ, ਹਰਜਿੰਦਰ ਕੌਰ, ਮੋਨਿਕਾ ਲਾਂਬਾ, ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ ਵਿੱਚ ਮੋਦੀ ਵਲੋਂ ਥਾਪੇ ਗਏ ਤਿੰਨੋਂ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅਤੇ ਆਪ’ ਲਿਆਓ ਪੰਜਾਬ ਬਚਾਓ ਦੇ ਨਾਅਰੇ ਹੱਥਾਂ ’ਤੇ ਮਹਿੰਦੀ ਲਗਾ ਕੇ ਦਿਹਾਤੀ ਦਫ਼ਤਰ ਤੋਂ ਜੀ. ਟੀ. ਰੋਡ ਤੱਕ ਸ਼ਾਂਤੀਮਈ ਢੰਗ ਨਾਲ ਮਾਰਚ ਕੱਢਿਆ, ਇਸ ਮੌਕੇ ਉਚੇਚੇ ਤੌਰ ’ਤੇ ਜ਼ਿਲ੍ਹਾ ਅਮ੍ਰਿਤਸਰ ਦੇ ਲੋਕ ਸਭਾ ਇੰਚਾਰਜ ਸ. ਇਕ਼ਬਾਲ ਸਿੰਘ ਭੁੱਲਰ, ਹਲਕਾ ਜੰਡਿਆਲਾ ਦੇ ਹਲਕਾ ਇੰਚਾਰਜ ਹਰਭਜਨ ਸਿੰਘ ਅਤੇ ਜ਼ਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ ਪਹੁੰਚੇ।

ਇਸ ਮੌਕੇ ਸੀਮਾ ਸੋਢੀ ਨੇ ਕਿਹਾ ਕਿ ਪਿੱਛਲੇ ਇਕ ਸਾਲ ਤੋਂ ਉੱਪਰ ਹੋ ਗਿਆ ਕਿਸਾਨਾਂ ਨੂੰ ਸਿੰਘੁ ਬਾਰਡਰ ’ਤੇ ਡਟਿਆ ਨੂੰ, ਅੱਜ ਸਾਡੀਆਂ ਭੈਣਾਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਹੱਥਾਂ ’ਤੇ ਮਹਿੰਦੀ ਲਗਾ ਕੇ ਸਿੰਘੁ ਬਾਰਡਰ ਤੇ ਬੈਠੇ ਕਿਸਾਨ ਵੀਰਾਂ ਦੀ ਲੰਬੀ ਉਮਰ ਲਈ ਅਤੇ ਮੋਦੀ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਦਿਹਾਤੀ ਦਫ਼ਤਰ ਤੋਂ ਸ਼ਾਂਤੀਮਈ ਢੰਗ ਨਾਲ GT ਰੋਡ ਤੱਕ ਮਾਰਚ ਕਢਿਆ ਗਿਆ ਅਤੇ ਇਕ ਵੱਖਰੀ ਤਰ੍ਹਾਂ ਦਾ ਉਪਰਾਲਾ ਕੀਤਾ ਗਿਆ|

ਇਸ ਮੌਕੇ ਸੀਮਾ ਕੋਹਲੀ,ਭਜਨ ਕੌਰ,ਸੋਨੀਆ ਅਰੋੜਾ,ਰਜਵੰਤ ਕੌਰ,ਪਰਮਜੀਤ ਕੌਰ,ਅਮਰਜੀਤ ਕੌਰ,ਭਿੰਦਰ ਕੌਰ,ਕੁਲਵਿੰਦਰ ਕੌਰ,ਕੁਲਵਿੰਦਰ ਕੌਰ,ਗੁਰਦੀਪ ਕੌਰ,ਗੀਤਾ ਅਜਨਾਲਾ ਕਿਰਨ,ਸਵਿੰਦਰ ਕੌਰ,ਲਖਵਿੰਦਰ ਕੌਰ,ਸੁਨੈਣਾ,ਸਰਬਜੀਤ ਕੌਰ,ਜਸਵਿੰਦਰ ਕੌਰ,ਪਰਮਜੀਤ ਕੌਰ,ਤਾਨੀਆ ਅਤੇ ਹੋਰ ਅਨੇਕਾਂ ਸਤਿਕਾਰਯੋਗ ਸਾਥੀ ਮੌਜੂਦ ਸਨ।

Scroll to Top