Site icon TheUnmute.com

ਰਾਜਪੁਰਾ ‘ਚ ਵਾਪਰਿਆ ਦਰਦਨਾਕ ਹਾਦਸਾ, ਰੇਲਵੇ ਓਵਰਬ੍ਰਿਜ ਤੋਂ ਬੁਲੈਰੋ ਕਾਰ ਹੇਠਾਂ ਡਿੱਗਣ ਨਾਲ 5 ਜਣੇ ਗੰਭੀਰ ਜ਼ਖਮੀ

Rajpura

ਪਟਿਆਲਾ 21 ਸਤੰਬਰ 2022: ਰਾਜਪੁਰਾ (Rajpura) ਤੋਂ ਪਟਿਆਲਾ ਜਾਂਦੇ ਰੇਲਵੇ ਓਵਰਬ੍ਰਿਜ ਦੇ ਉੱਪਰੋਂ ਬਲੈਰੋ ਕਾਰ ਨੀਚੇ ਡਿੱਗਣ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ | ਹਾਦਸੇ ਦੌਰਾਨ ਬਲੈਰੋ ਕਾਰ ਦੇ ਵਿੱਚ ਸਵਾਰ ਪੰਜ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ |

ਜ਼ਿਕਰਯੋਗ ਹੈ ਕਿ ਇਸ ਬਲੈਰੋ ਗੱਡੀ ਦੇ ਵਿੱਚ ਸਵਾਰ ਪੰਜ ਪਰਿਵਾਰਕ ਮੈਂਬਰ ਚੰਡੀਗੜ੍ਹ ਤੋਂ ਸੰਗਰੂਰ ਜਾ ਰਹੇ ਸੀ ਅਤੇ ਇਸ ਬਲੈਰੋ ਕਾਰ ਵਿਚ 3 ਮਹਿਲਾਵਾਂ ਸਮੇਤ ਪੰਜ ਵਿਅਕਤੀ ਸਵਾਰ ਸੀ| ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ |

ਇਸ ਮੌਕੇ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਸੰਗਰੂਰ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਲਿਆਂਦਾ ਗਿਆ ਹੈ, ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ |ਰਾਜਪੁਰਾ ਦੇ ਪਟਿਆਲਾ ਰੇਲਵੇ ਓਵਰਬਰਿੱਜ ਤੋਂ ਇਹ ਬਲੈਰੋ ਕਾਰ ਹੇਠਾਂ ਕਿਵੇਂ ਡਿੱਗੀ ਇਸ ਦੇ ਕਾਰਨਾਂ ਦਾ ਫਿਲਹਾਲ ਕੁਝ ਵੀ ਪਤਾ ਨਹੀਂ ਲੱਗ ਸਕਿਆ, ਪਰ ਇਸ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ |

Exit mobile version