ਚੰਡੀਗੜ੍ਹ 06 ਅਗਸਤ 2022: ਪਟਨਾ (Patna) ਦੇ ਗੰਗਾ ਨਦੀ ਵਿੱਚ ਇੱਕ ਮੋਟਰਬੋਟ ਵਿੱਚ ਇੱਕ ਐਲਪੀਜੀ ਸਿਲੰਡਰ ਫਟਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ ਹਨ । ਇਹ ਘਟਨਾ ਪਟਨਾ ਦੇ ਮਨੇਰ (Maner) ਇਲਾਕੇ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਮਜ਼ਦੂਰ ਐਲਪੀਜੀ ਸਿਲੰਡਰ ‘ਤੇ ਖਾਣਾ ਬਣਾ ਰਹੇ ਸਨ ਜਿਸ ਦੌਰਾਨ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ | ਜ਼ਖਮੀਆਂ ਮਜ਼ਦੂਰਾਂ ਨੂੰ ਮਨੇਰ ਦੇ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਨਵੰਬਰ 23, 2024 6:06 ਪੂਃ ਦੁਃ