July 3, 2024 2:49 am
Ordinance

ਸੁਪਰੀਮ ਕੋਰਟ ਦੇ 13 ਜੱਜ ਸਮੇਤ ਕਈ ਅਧਿਕਾਰੀ ਹੋਏ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ 25 ਜਨਵਰੀ 2022: ਦੇਸ਼ ‘ਚ ਵੱਧ ਰਹੇ ਕੋਰੋਨਾ ਦੇ ਪ੍ਰਕੋਪ ਨੇ ਸੁਪਰੀਮ ਕੋਰਟ (the Supreme Court) ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ । ਇਸਦੇ ਚਲਦੇ ਸਰਵਉੱਚ ਅਦਾਲਤ ਦੇ 10 ਜੱਜ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਸੁਪਰੀਮ ਕੋਰਟ (the Supreme Court) ਦੇ 13 ਜੱਜ ਅਤੇ ਇੱਥੇ ਰਜਿਸਟਰੀ ਦੇ 400 ਕਰਮਚਾਰੀ ਕੋਵਿਡ-19 ਦੀ ਤੀਜੀ ਲਹਿਰ ਦੀ ਚਪੇਟ ‘ਚ ਆਏ ਹਨ। ਚੀਫ਼ ਜਸਟਿਸ ਐਨ. ਵੀ. ਰਮਨ (Chief Justice N.V Raman)ਨੇ ਖੁਦ ਮੰਗਲਵਾਰ ਨੂੰ ਸੁਣਵਾਈ ਦੌਰਾਨ ਕੋਰਟ ‘ਚ ਕੋਰੋਨਾ ਦੇ ਮਾੜੇ ਪ੍ਰਭਾਵਾਂ ਬਾਰੇ ਇਹ ਜਾਣਕਾਰੀ ਸਾਂਝੀ ਕੀਤੀ।

ਸੁਣਵਾਈ ਦੌਰਾਨ, ਇੱਕ ਵਕੀਲ ਨੇ ਬੈਂਚ ਅੱਗੇ ਸ਼ਿਕਾਇਤ ਕੀਤੀ ਕਿ ਉਸ ਦਾ ਕੇਸ ਸੁਪਰੀਮ ਕੋਰਟ ਦੀ ਰਜਿਸਟਰੀ ਦੁਆਰਾ ਤੁਰੰਤ ਸੁਣਵਾਈ ਲਈ ਸੂਚੀਬੱਧ ਨਹੀਂ ਕੀਤਾ ਗਿਆ ਸੀ। ਇਸ ‘ਤੇ ਚੀਫ਼ ਜਸਟਿਸ ਨੇ ਕਿਹਾ ਕਿ ਵਕੀਲ, ‘ਅਦਾਲਤ ਦੇ 13 ਜੱਜਾਂ ਦੇ ਨਾਲ-ਨਾਲ 400 ਰਜਿਸਟਰੀ ਕਰਮਚਾਰੀ ਕੋਵਿਡ-19 ਨਾਲ ਸੰਕਰਮਿਤ ਹਨ। ਜੇਕਰ ਤੁਹਾਨੂੰ ਸਮੱਸਿਆਵਾਂ ਦਾ ਪਤਾ ਨਹੀਂ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?’ ਜਸਟਿਸ ਰਮਨ ਨੇ ਅੱਗੇ ਕਿਹਾ, ‘ਸਾਡੀਆਂ ਸੰਸਥਾਵਾਂ ਅਜੇ ਵੀ ਸਹਿਯੋਗ ਨਹੀਂ ਕਰ ਰਹੀਆਂ ਹਨ ਅਸੀਂ ਕੰਮ ਕਰ ਰਹੇ ਹਾਂ। ” ਕਿਰਪਾ ਕਰਕੇ ਇਸਨੂੰ ਸਮਝਣ ਦੀ ਕੋਸ਼ਿਸ਼ ਕਰੋ”