TheUnmute.com

ਪਿੰਡ ਸ਼ਾਹਪੁਰ ‘ਚ ਦੁਕਾਨ ਦੇ ਕਾਊਂਟਰ ‘ਤੇ ਮਿਲੀ ਨਵ-ਜਨਮੀ ਬੱਚੀ, ਦੁਕਾਨਦਾਰ ਨੇ ਕਿਹਾ- ਅਸੀਂ ਕਰਾਂਗੇ ਪਾਲਣ ਪੋਸ਼ਣ

ਚੰਡੀਗੜ੍ਹ, 19 ਸਤੰਬਰ, 2023: ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਅਮਲੋਹ ਦੇ ਪਿੰਡ ਸ਼ਾਹਪੁਰ ਵਿਖੇ ਇੱਕ ਦੁਕਾਨ ਅੱਗੇ ਕੋਈ ਪਰਿਵਾਰ ਨਵ-ਜਨਮੀ ਬੱਚੀ ਨੂੰ ਛੱਡ ਕੇ ਚਲਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਦਰਸ਼ਨਾਂ ਕੌਰ ਨੇ ਦੱਸਿਆ ਸਾਡੀ ਸਾਹਪੁਰ ਵਿਖੇ ਦੁਕਾਨ ਹੈ ਅਤੇ ਮੇਰੇ ਪੁੱਤ ਨੂੰ ਕੁੱਝ ਲੋਕਾਂ ਨੇ ਸਵੱਖਤੇ ਹੀ ਫੋਨ ਕੀਤਾ ਕਿ ਤੁਹਾਡੀ ਦੁਕਾਨ ਦੇ ਕਾਊਂਟਰ ‘ਤੇ ਕੋਈ ਬੱਚਾ ਛੱਡ ਗਿਆ ਹੈ |

ਉਨ੍ਹਾਂ ਦੇ ਪੁੱਤ ਅਤੇ ਨੂੰਹ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ, ਉਸ ਸਮੇਂ ਬਰਸਾਤ ਵੀ ਹੋ ਰਹੀ ਸੀ ਅਤੇ ਦੇਖਣ ਨੂੰ ਬੱਚੀ ਇੱਕ ਦਿਨ ਦੀ ਹੀ ਲੱਗਦੀ ਹੈ | ਉਸਦਾ ਵਜ਼ਨ ਅਤੇ ਸਿਹਤ ਵੀ ਠੀਕ ਲੱਗਦੀ ਹੈ | ਉਹਨਾਂ ਦੱਸਿਆ ਕਿ ਅੱਸੀ ਬੱਚੀ ਦੀ ਸਾਂਭ-ਸੰਭਾਲ ਕਰ ਰਹੇ ਹਾਂ ਪਰ ਅਜੇ ਤੱਕ ਪਤਾ ਨਹੀਂ ਲੱਗਿਆ ਕੌਣ ਇਸ ਬੱਚੀ ਛੱਡ ਕੇ ਗਿਆ ਹੈ | ਇਸਦੇ ਨਾਲ ਹੀ ਪਰਿਵਾਰ ਇਸ ਬੱਚੀ ਦਾ ਪਾਲਣ ਪੋਸ਼ਣ ਕਰਨ ਲਈ ਤਿਆਰ ਹੈ |

ਉਹਨਾਂ ਅੱਗੇ ਕਿਹਾ ਕਿ ਪਰਮਾਤਮਾ ਅਜਿਹਾ ਪਾਪ ਕਰਨ ਵਾਲੇ ਨੂੰ ਸਖ਼ਤ ਸਜ਼ਾ ਦੇਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਨਾ ਕਰਨ। ਉਹਨਾਂ ਅੱਗੇ ਕਿਹਾ ਕਿ ਜਦੋਂ ਇਸ ਬੱਚੀ ਬਾਰੇ ਕਈ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਇਸ ਬੱਚੀ ਨੂੰ ਲੈਣ ਆ ਗਏ ਸੀ | ਉਨ੍ਹਾਂ ਕਿਹਾ ਕਿ ਸਾਡੇ ਵੀ ਤਿੰਨ ਬੱਚੇ ਹਨ ਜਿਹੜੇ ਜਵਾਨ ਹਨ। ਉਥੇ ਹੀ ਭਾਵੁਕ ਹੋਈ ਬਜ਼ੁਰਗ ਬੀਬੀ ਨੇ ਕਿਹਾ ਕਿ ਮੈਨੂੰ ਬੱਚੀ ਦੇ ਮਿਲਣ ਦੀ ਬਹੁਤ ਖੁਸੀ ਹੈ, ਜਦੋਂ ਕੋਈ ਮੇਰੈ ਤੋਂ ਬੱਚੀ ਲੈਣ ਦੀ ਗੱਲ ਕਰਦਾ ਹੈ ਤਾਂ ਮੇਰਾ ਮਨ ਭਰ ਆਉਂਦਾ ਹੈ | ਉਥੇ ਹੀ ਜਦੋਂ ਬੱਚੀ ਨੂੰ ਆਪਣੇ ਗਲ ਨਾਲ ਲਾਊਦੀ ਹਾਂ ਤਾਂ ਬੱਚੀ ਨੂੰ ਨੀਂਦ ਆ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਮੁਲਾਜ਼ਮ ਵੀ ਆਪਣੀ ਕਾਰਵਾਈ ਕਰਕੇ ਗਏ ਹਨ।

Exit mobile version