July 5, 2024 12:35 am
Truck drivers in Canada

ਟਰੱਕ ਡਰਾਈਵਰਾਂ ਵਲੋਂ ਇਕ ਮਹੀਨੇ ਤਕ ਚਲਾਇਆ ਗਿਆ ਵਿਰੋਧ ਪ੍ਰਦਸ਼ਨ ਹੋਇਆ ਖਤਮ

ਕੈਨੇਡਾ 21 ਫਰਵਰੀ 2022 : ਕੈਨੇਡਾ ‘ਚ ਟਰੱਕ ਡਰਾਈਵਰਾਂ (Truck drivers in Canada)ਵਲੋਂ ਲਗਭਗ ਇਕ ਮਹੀਨੇ ਤਕ ਵਿਰੋਧ ਕਰਨ ਵਾਲੇ ਟਰੱਕ ਚਾਲਕਾਂ ਅਤੇ ਹੋਰ ਕੈਨੇਡਾ ਦੀ ਰਾਜਧਾਨੀ ਓਟਾਵਾ ਦੀਆਂ ਸੜਕਾਂ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾ ਲਿਆ ਗਿਆ ਹੈ, ਇਸ ਵਿਰੋਧ ਪ੍ਰਦਸ਼ਨ ਕਾਰਨ ਅਮਰੀਕਾ-ਕੈਨੇਡਾ (US-Canada) ਦੇ ਬਾਡਰਾਂ ਦੀਆਂ ਕੁਝ ਚੋਕੀਆਂ ਸਮੇਤ ਰਾਜਧਾਨੀ ਦੇ ਪ੍ਰਮੁੱਖ ਹਿੱਸਿਆਂ ਨੂੰ ਵੀ ਹਫਤਿਆਂ ਤੱਕ ਬੰਦ ਕਰਨਾ ਪਿਆ ਸੀ, ਪਹਿਲਾਇਹ ਵਿਰੋਧ ਪ੍ਰਦਸ਼ਨ ਬਾਡਰ ਪਾਰ ਦੇ ਟਰੱਕ ਚਾਲਕਾਂ ਲਈ ਟੀਕਾਕਰਨ ਦੇ ਆਦੇਸ਼ ਖਿਲਾਫ ਸੀ, ਪਰ ਬਾਅਦ ‘ਚ ਇਹ ਕੋਵਿਡ ਪ੍ਰਬੰਧਾਂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau)ਦੇ ਵਿਰੋਧ ‘ਤੇ ਕੇਂਦਰਿਤ ਹੋ ਗਈ ਸੀ,
ਇਸ ਵਿਰੋਧ ਪ੍ਰਧਾਨ ਦੇ ਕਾਰਨ ਪ੍ਰਧਾਨ ਮੰਤਰੀ ਟਰੂਡੋ (Justin Trudeau) ਨੂੰ ਆਪਣਾ ਘਰ ਛੱਡ ਕੇ ਪਰਿਵਾਰ ਦੇ ਨਾਲ ਗੁਪਤ ਰਹਿਣਾ ਲਈ ਮਜਬੂਰ ਹੋਣਾ ਪਿਆ ਸੀ, ਬੀਤੇ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੇ ਦਿਨ ਦੰਗਾ ਰੋਧੀ ਪੁਲਸ ਟਰੱਕ ਚਾਲਕਾਂ ਦੀ ਨੁਮਾਇੰਦਗੀ ਵਾਲੇ ਪ੍ਰ੍ਦਾਸ਼ਨਕਾਰੀਆ ਨੂੰ ਹਟਾਉਣ ‘ਚ ਲੱਗੀ ਸੀ, ਜਿਸ ਤੋਂ ਬਾਅਦ ਕੈਨੇਡਾ ‘ਚ ਸੰਸਦ ਦੇ ਕੋਲ ਸਾਰੇ ਇਲਾਕਿਆਂ ‘ਚ ਹੁਣ ਸਥਿਤੀ ਠੀਕ ਹੈ,