Site icon TheUnmute.com

ਚੰਡੀਗੜ੍ਹ ਦੇ ਮੈਡੀਕਲ ਕਾਲਜ ‘ਚ MMBS ਵਿਦਿਆਰਥਣ ਨੇ ਫਾਹਾ ਲੈ ਕੇ ਕੀਤੀ ਖੁ.ਦ.ਕੁ.ਸ਼ੀ

MBBS student

ਚੰਡੀਗੜ੍ਹ, 22 ਜੁਲਾਈ 2024: ਚੰਡੀਗੜ੍ਹ ਦੇ ਮੈਡੀਕਲ ਕਾਲਜ-32 (GMCH) ‘ਚ ਬੀਤੀ ਰਾਤ ਇੱਕ ਐਮਬੀਬੀਐਸ ਦੀ ਵਿਦਿਆਰਥਣ (MBBS student) ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਮ੍ਰਿਤਕਾ ਦੀ ਪਛਾਣ ਸ਼ਰੂਤੀ ਤਿਆਗੀ ਵਜੋਂ ਹੋਈ ਹੈ ਜੋ ਹਰਿਆਣਾਦੇ ਜਗਾਧਰੀ ਦੀ ਰਹਿਣ ਵਾਲੀ ਹੈ | ਪੁਲਿਸ ਨੂੰ ਉਕਤ ਵਿਦਿਆਰਥਣ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ | ਜਿਸ ‘ਚ ਇਹ ਕਦਮ ਚੁੱਕਣ ਲਈ ਉਸਨੇ ਮਾਪਿਆਂ ਤੋਂ ਮੁਆਫ਼ੀ ਮੰਗੀ

ਸੂਚਨਾ ਮਿਲਣ ‘ਤੇ ਚੰਡੀਗੜ੍ਹ ਸੈਕਟਰ-34 ਥਾਣਾ ਪੁਲਿਸ ਮ੍ਰਿਤਕ ਦੇਹ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਵਿਦਿਆਰਥਣ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਮਾਤਾ-ਪਿਤਾ ਦੁਬਈ ‘ਚ ਰਹਿੰਦੇ ਹਨ ਅਤੇ ਉਸਦੀ ਭੈਣ ਮਹਾਰਾਸ਼ਟਰ ਦੇ ਇੱਕ ਨਿੱਜੀ ਹਸਪਤਾਲ ‘ਚ ਡਾਕਟਰ ਹੈ |

Exit mobile version