Amritsar

ਅੰਮ੍ਰਿਤਸਰ ‘ਚ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟੀ, ਡਰਾਈਵਰ ਸਣੇ 15 ਜਣੇ ਜ਼ਖਮੀ

ਚੰਡੀਗੜ੍ਹ 19 ਜੁਲਾਈ 2022: ਅੰਮ੍ਰਿਤਸਰ (Amritsar) ਵਿਖੇ ਇੱਕ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਪਲਟ ਗਈ , ਇਸ ਹਾਦਸੇ ‘ਚ ਬੱਸ ਡਰਾਈਵਰ ਸਣੇ 15 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਧਾਰੀਵਾਲ ਕਲੇਰ-ਅਜਨਾਲਾ ਰੋਡ ‘ਤੇ ਵਾਪਰਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ ਕਰੀਬ 11 ਵਜੇ ਤੇਜ਼ ਰਫਤਾਰ ਪ੍ਰਾਈਵੇਟ ਬੱਸ ਐਕਟਿਵਾ ਸਵਾਰ ਨੂੰ ਬਚਾਉਂਦੇ ਹੋਏ ਸੜਕ ਕਿਨਾਰੇ ਪਲਟ ਗਈ।

ਇਨ੍ਹਾਂ ਜ਼ਖਮੀਆਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਨੇ ਕਿਸੇ ਤਰ੍ਹਾਂ ਬਚਾਅ ਕਾਰਜ ਸ਼ੁਰੂ ਕਰਕੇ ਬੱਸ ਵਿੱਚੋਂ 20 ਸਵਾਰੀਆਂ ਨੂੰ ਬਾਹਰ ਕੱਢ ਲਿਆ ਹੈ ।

Scroll to Top