July 1, 2024 1:29 pm
gurmit bawa and kirpal bawa

ਇਕ ਯਾਦ : ਜਦੋਂ ਕਿਰਪਾਲ ਬਾਵਾ ਨੇ ਹੱਸਦੇ ਹੋਏ ”ਗੁਰਮੀਤ ਬਾਵਾ” ਨੂੰ ਕਹੀ ਸੀ ਇਹ ਗੱਲ

ਚੰਡੀਗੜ੍ਹ 22 ਨਵੰਬਰ 2021 (ਕਲੇਰ ) : ਲਗਪਗ 45 ਸੈਕਿੰਡ ਤੱਕ ਹੇਕ ਲਗਾਉਣ ਵਾਲੀ ,ਜੁਗਨੀ ਨੂੰ ਮਸ਼ਹੂਰ ਕਰਨ ਵਾਲੀ ਤੇ ਦੂਰਦਰਸ਼ਨ ਤੇ ਗਾਉਣ ਵਾਲੀ ਪਹਿਲੀ ਗਾਇਕਾ ਗੁਰਮੀਤ ਬਾਵਾ ਗੁਰਮੀਤ ਬਾਵਾ ਦਾ ਜਨਮ ਸਰਦਾਰ ਉੱਤਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਬ੍ਰਿਟਿਸ਼ ਪੰਜਾਬ ਦੇ ਪੱਕਾ ਪਿੰਡ ਕੋਠਾ (ਅਲੀਵਾਲ) ਵਿੱਚ ਹੋਇਆ ਸੀ।ਜੋ ਹੁਣ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਹੈ। ਗੁਰਮੀਤ ਬਾਵਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਪਰ ਕਦੀ ਸੋਚਿਆ ਨਹੀਂ ਸੀ ਕਿ ਸੰਗੀਤ ਨੂੰ ਲੈ ਕੇ ਕੀ ਕਰਨਾ ਹੈ। ਲਾਗਲੇ ਤਿੰਨ ਪਿੰਡਾਂ ਚੋਂ ਗੁਰਮੀਤ ਬਾਵਾ ਇਕੱਲੀ ਕੁੜੀ ਸੀ ਜੋ ਪੜਨ ਲਈ ਜਾਂਦੀ ਸੀ। ਲੋਕੀ ਉਹਨਾਂ ਦੇ ਪਿਉ ਨੂੰ ਆਖਦੇ ਸੀ , ਸਰਦਾਰ ਜੀ , ਦਿਮਾਗ ਖਰਾਬ ਹੋ ਗਿਆ ਹੈ ਤੁਹਾਡਾ?
ਪਿਤਾ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ ,ਧੀ ਨੂੰ ਪੜਾਇਆ ਲਿਖਾਇਆ ਤੇ ਇਸ ਹੀਰੇ ਨੂੰ ਤਰਾਸ਼ਿਆ ਉਹਨਾਂ ਦੇ ਹਮਸਫਰ ਕਿਰਪਾਲ ਬਾਵਾ ਨੇ ।ਜਿਸ ਤੋਂ ਬਾਅਦ ਉਹਨਾਂ ਗੁਰਮੀਤ ਦੇ ਘਰ ਰਿਸ਼ਤਾ ਭੇਜਿਆ
ਕਿਰਪਾਲ ਬਾਵਾ ਕਹਿੰਦੇ ਹਨ ਕਿ ਮੈਂ ਗੁਰਮੀਤ ਨੂੰ ਸਟੇਜ ‘ਤੇ ਸੁਣਿਆ ਸੀ ਅਤੇ ਮੈਨੂੰ ਇਸ ‘ਚ ਲੋਕ ਰੰਗ ਨਜ਼ਰ ਆਇਆ ।“ਕਿਰਪਾਲ ਬਾਵਾ ਹੱਸਦੇ ਹੋਏ ਦੱਸਦੇ ਹਨ ਕਿ ਮੈਂ ਕਿਹਾ ਸੀ ਕਿ ਭਾਂਡਾ ਚੰਗਾ ਏ ਪਰ ਮਾਂਜਨਾ ਪਵੇਗਾ।”ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਦੇ ਇਲਾਕਿਆਂ ‘ਚ ਪੜ੍ਹਾਉਂਦੇ ਹੋਏ ਦੋ ਸਰਕਾਰੀ ਅਧਿਆਪਕਾਂ ਨੇ ਕਦੀ ਮਿਲਣਾ ਸੀ,ਇਹਨੂੰ ਸੰਜੋਗ ਕਹਿੰਦੇ ਹਨ।ਜੱਟਾਂ ਦੀ ਕੁੜੀ ਗੁਰਮੀਤ ਕੌਰ ਗਾਉਂਦੀ ਸੀ,ਬੁਲੰਦ ਅਵਾਜ਼ ਸੀ।
ਵਿਆਹ ਤੋਂ ਬਾਅਦ ਕਿਰਪਾਲ ਬਾਵਾ ਨੇ ਖੁਦ ਦੀ ਨੌਕਰੀ ਛੱਡੀ ਅਤੇ ਗੁਰਮੀਤ ਬਾਵਾ ਨੂੰ ਵੀ ਨੌਕਰੀ ਛੁੜਾਈ ਤੇ ਸੰਗੀਤ ਦਾ ਪੱਲਾ ਫੜ ਲਿਆ। ਨਿਰੰਤਰ ਸਫਰ ਚਲਦਾ ਰਿਹਾ
ਗੁਰਮੀਤ ਬਾਵਾ ਨੇ ਵਿਆਹ ਤੋਂ ਬਾਅਦ 1968 ‘ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹ ਹਮੇਸ਼ਾ ਪੰਜਾਬੀ ਲੋਕ ਸਾਜ਼ ਜਿਵੇਂ ਅਲਗੋਜ਼ੇ, ਚਿਮਟਾ, ਢੋਲਕੀ ਅਤੇ ਤੁੰਬੀ ਨਾਲ ਗਾਉਂਦੀ ਹੈ। ਉਸਨੇ ਮੁੰਬਈ ਵਿੱਚ ਪੰਜਾਬ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਸਮਾਗਮ ਦੌਰਾਨ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਪ੍ਰੇਮ ਚੋਪੜਾ, ਪ੍ਰਾਣ ਅਤੇ ਖਾਸ ਤੌਰ ‘ਤੇ ਰਾਜ ਕਪੂਰ ਵਰਗੇ ਬਾਲੀਵੁੱਡ ਸਿਤਾਰਿਆਂ ਦੁਆਰਾ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਉਸਨੇ 1987 ਵਿੱਚ ੂਸ਼ਸ਼੍ਰ ਅਤੇ 1988 ਵਿੱਚ ਜਾਪਾਨ ਵਿੱਚ ਆਯੋਜਿਤ ਭਾਰਤ ਦੇ ਤਿਉਹਾਰ ਦੌਰਾਨ ਭਾਰਤ ਦੀ ਨੁਮਾਇੰਦਗੀ ਕੀਤੀ। ਉਸਨੇ 1988 ਵਿੱਚ ਬੈਂਕਾਕ ਵਿੱਚ ਥਾਈਲੈਂਡ ਕਲਚਰ ਸੈਂਟਰ ਵਿੱਚ ਵੀ ਪ੍ਰਦਰਸ਼ਨ ਕੀਤਾ ਅਤੇ ਬੋਸਰਾ ਤਿਉਹਾਰ ਅਤੇ 1989 ਵਿੱਚ ਤ੍ਰਿਪੋਲੀ (ਲੀਬੀਆ) ਵਿੱਚ 25ਵੇਂ ਜਸ਼ਨ-ਏ-ਆਜ਼ਾਦੀ ਤਿਉਹਾਰ ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ।
ਗੁਰਮੀਤ ਬਾਵਾ ਦੱਸਦੇ ਹਨ ਕਿ ਮੇਰੀ ਗਾਇਕੀ ਪੰਜਾਬ ਦੀ ਗਾਇਕੀ ਨਾ ਬਣਦੀ ਜੇ ਕਿਰਪਾਲ ਬਾਵਾ ਹੁਣੀ ਆਪਣੇ ਫੈਸਲੇ ‘ਤੇ ਕਾਇਮ ਨਾ ਰਹਿੰਦੇ।ਗਾਇਨ ਨੂੰ ਲੈਕੇ ਪਰਿਵਾਰ ‘ਚ ਕੁਝ ਝਿਜਕ ਸੀ।ਪੇਕਿਆਂ ਦਾ ਨਜ਼ਰੀਆ ਸੀ ਕਿ ਮੁੰਡਾ ਚੰਗਾ ਹੈ ਜੋ ਕਰੇਗਾ ਸਹੀ ਹੀ ਕਰੇਗਾ।ਸਹੁਰੇ ਪਰਿਵਾਰ ‘ਚ ਜੋ ਗੁੰਝਲਾਂ ਸਨ ਉਹਨਾਂ ਨੂੰ ਬਹੁਤ ਸਹਿਜਤਾ ਨਾਲ ਕਿਰਪਾਲ ਬਾਵਾ ਨੇ ਕੱਢੀਆਂ।
ਇੱਕ ਇੰਟਰਵਿਊ ਦੌਰਾਨ ਗੁਰਮੀਤ ਬਾਵਾ ਕਹਿੰਦੇ ਨੇ ਕਿਰਪਾਲ ਤੋਂ ਬਿਨਾਂ ਗੁਰਮੀਤ ਬਾਵਾ ਨਹੀਂ ਹੋ ਸਕਦੀ ਸੀ।ਸਟੇਜ ‘ਤੇ ਸਨਮਾਣ ਮੇਰਾ ਸੀ,ਤਾੜੀਆਂ ਮੈਨੂੰ ਸਨ ਪਰ ਉਸ ਪਿੱਛੇ ਕਿਰਪਾਲ ਬਾਵਾ ਦਾ ਵਿਸ਼ਵਾਸ਼ ਸੀ ਜੋ ਉਹਨਾਂ ਆਪਣੀ ਪਤਨੀ ਲਈ ਵਿਖਾਇਆ।ਇਹੋ ਤਾਂ ਪਿਆਰ ਹੈ।ਗੁਰਮੀਤ ਬਾਵਾ ਕਹਿੰਦੇ ਹਨ ਕਿ ਇਸ ਤੇਰ ਮੇਰ ਤੋਂ ਪਾਰ ਰਿਸ਼ਤਿਆਂ ‘ਚ ਸਿਹਰਾ ਲੈਣਾ,ਖੁਦ ‘ਤੇ ਦਾਵੇ ਕਰਨੇ ਬੰਦ ਕਰ ਦਿਓ ਤਾਂ ਪਿਆਰ ਦੀਆਂ ਰਾਹਵਾਂ ਦੀ ਅਸਲ ਕਹਾਣੀ ਸਮਝ ਆਵੇਗੀ।ਬਿਨ ਬਾਵਾ ਤੋਂ ਗੁਰਮੀਤ ਬਾਵਾ ਕੀ ?
ਗੁਰਮੀਤ ਬਾਵਾ ਨੇ ਮੱਧ ਪ੍ਰਦੇਸ਼ ਦਾ ਕਿੱਸਾ ਬਿਆਨ ਕੀਤਾ
“ਇਹਨਾਂ ਹਵਾਲਿਆਂ ਦਾ ਜ਼ਿਕਰ ਸਾਡੀ ਜ਼ਿੰਦਗੀ ਨਾਲ ਸਦਾ ਤੁਰਦਾ ਆਇਆ ਹੈ।ਜਦੋਂ ਮੈਨੂੰ ਦੇਵੀ ਅਹੱਲਿਆ ਪੁਰਸਕਾਰ ਮਿਲਿਆ ਸੀ।ਭੁਪਾਲ ‘ਚ ਮੈਨੂੰ ਕਿਸੇ ਨੇ ਕਿਹਾ ਕਿ ਅਜਿਹੀ ਗੱਲ ਹੈ ? ਮੈਂ ਬਾਵਾ ਜੀ ਨੂੰ ਕਿਹਾ ਕਿ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਮੰਚ ‘ਤੇ ਪੁਰਸਕਾਰ ਲੈਂਦੀ ਹਾਂ ਅਤੇ ਤੁਸੀ ਇੰਝ ਪੰਡਾਲ ‘ਚ ਬੈਠੇ ਹੁੰਦੇ ਹੋ।ਬਾਵਾ ਜੀ ਬੋਲੇ ਇੰਝ ਨਹੀਂ ਸੋਚੀਦਾ,ਤੇਰਾ ਨਾਂ ਮੇਰਾ ਨਾਂ,ਮੇਰਾ ਨਾਂ ਤੇਰਾ ਨਾਂ ! ਤੇਰੀ ਹਰ ਤਰੱਕੀ ਨਾਲ,ਤੇਰੇ ਹਰ ਸਾਹ ਨਾਲ ਮੇਰਾ ਜਿਊਣਾ ਵੀ ਤਾਂ ਯਕੀਨੀ ਹੁੰਦਾ ਹੈ।”
ਕਿਰਪਾਲ ਬਾਵਾ ਦੱਸਦੇ ਨੇ
ਪਰਿਵਾਰ ਦੇ ਵਿਰੋਧ ‘ਚ ਕਿਰਪਾਲ ਬਾਵਾ ਦੀ ਭੈਣ ਨੇ ਮਸਲਾ ਹੱਲ ਕੀਤਾ।ਕਿਰਪਾਲ ਬਾਵਾ ਮੁਤਾਬਕ ਉਹਨਾਂ ਦੀ ਭੈਣ ਨੇ ਕਿਹਾ ਕਿ ਜੇ ਇੰਝ ਹੀ ਹੈ ਤਾਂ ਆਪਣਾ ਨਾਮ ਬਣਾਕੇ ਵਿਖਾਓ।ਉਹਨਾਂ ਸਮਿਆਂ ‘ਚ ਅੰਮ੍ਰਿਤਸਰ ਰਿਲੇ ਸਟੇਸ਼ਨ ਹੁੰਦਾ ਸੀ।ਪਰ ਰਿਕਾਰਡਿੰਗ ਦਿੱਲੀ ਹੁੰਦੀ ਸੀ।ਅਸੀਂ ਦਿੱਲੀ ਰਿਕਾਰਡਿੰਗ ਕਰਵਾਉਣ ਜਾਇਆ ਕਰਨਾ ਅਤੇ ਫਿਰ ਉਹ ਰਿਕਾਰਿਡਿੰਗ ਅੰਮ੍ਰਿਤਸਰ ਆਇਆ ਕਰਨੀ।ਰੇਡੀਓ ਦੇ ਨਾਲ ਨਾਲ ਐੱਚ.ਐੱਮ.ਵੀ ਕੰਪਨੀ ਤੋਂ ਪੇਸ਼ਕਸ਼ ਹੋਈ।ਗੁਰਮੀਤ ਬਾਵਾ ਦੀ ਅਵਾਜ਼ ‘ਚ ਤਵੇ ਆਉਣ ਲੱਗ ਪਏ।ਸਾਲ ਡੇੜ ਸਾਲ ‘ਚ ਇੱਕ ਨਾਮ ਹੋਣਾ ਸ਼ੁਰੂ ਹੋ ਗਿਆ ਅਤੇ ਫਿਰ ਸਾਡੇ ਲਈ ਪਰਿਵਾਰ ਦਾ ਨਜ਼ਰੀਆ ਬਦਲ ਗਿਆ।

ਉਹਨਾਂ ਦੀਆਂ ਪ੍ਰਾਪਤੀਆਂ ਲਈ ਪੰਜਾਬ ਸਰਕਾਰ ਦੁਆਰਾ ਉਹਨਾਂ ਨੂੰ ਪੁਰਸਕਾਰਾਂ ਵਿੱਚ 1991 ਵਿੱਚ ਰਾਜ ਪੁਰਸਕਾਰ , ਪੰਜਾਬ ਨਾਟਕ ਅਕਾਦਮੀ ਦੁਆਰਾ ਸੰਗੀਤ ਪੁਰਸਕਾਰ, 2002 ਵਿੱਚ ਮੱਧ ਪ੍ਰਦੇਸ਼ ਸਰਕਾਰ ਦੁਆਰਾ ਰਾਸ਼ਟਰੀ ਦੇਵੀ ਅਹਿਲਿਆ ਪੁਰਸਕਾਰ ਅਤੇ 2008 ਵਿੱਚ ਪੰਜਾਬੀ ਭਾਸ਼ਾ ਵਿਭਾਗ ਦੁਆਰਾ ਹਾਲ ਹੀ ਵਿੱਚ ਸ਼ੋ੍ਰਮਣੀ ਗਾਇਕਾ ਪੁਰਸਕਾਰ ਨਾਲ ਨਵਾਜ਼ਿਆ ਗਿਆ
ਪਰ ਅਫਸੋਸ ਦi ਗੱਲ ਹੈ ਕਿ ਸਾਫ ਸੁਥਰੀ ਗਾਇਕੀ ਅਤੇ ਆਪਣੀ ਉੱਮਰ ਦੇ ਇਕਲੌਤੇ ਲੰਮੀਆਂ ਹੇਕਾਂ ‘ਚ ਗਾਉਣ ਵਾਲੀ ਗੁਰਮੀਤ ਬਾਵਾ ਸਾਫ ਸੁਥਰੀ ਗਾਇਕੀ ਲਈ ‘ਪਦਮ ਸ਼੍ਰੀ’ ਪੁਰਸਕਾਰ ਦੀ ਉਡੀਕ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ.. ਅਦਾਰਾ ਦ ਅਨਮਿਊਟ