Site icon TheUnmute.com

1 ਜੂਨ ਨੂੰ ਦਿੱਲੀ ‘ਚ ਹੋ ਸਕਦੀ ਹੈ ਇੰਡੀਆ ਗਠਜੋੜ ਦੇ ਆਗੂਆਂ ਦੀ ਬੈਠਕ

INDIA Alliance

ਚੰਡੀਗੜ੍ਹ, 27 ਮਈ, 2024: ਦੇਸ਼ ਭਰ ‘ਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਉਤਸ਼ਾਹ ਸਿਖਰਾਂ ‘ਤੇ ਹੈ। ਦੂਜੇ ਪਾਸੇ 1 ਜੂਨ ਨੂੰ ਦਿੱਲੀ ਵਿੱਚ ਇੰਡੀਆ ਗਠਜੋੜ (I.N.D.I.A Alliance) ਦੇ ਆਗੂਆਂ ਦੀ ਬੈਠਕ ਹੋ ਸਕਦੀ ਹੈ। ਇਸ ਬੈਠਕ ‘ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੀ ਰਣਨੀਤੀ ‘ਤੇ ਚਰਚਾ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਵਾਲੇ ਦਿਨ ਦਿੱਲੀ ‘ਚ ਇੰਡੀਆ ਗਠਜੋੜ ‘ਚ ਸ਼ਾਮਲ ਪਾਰਟੀਆਂ ਦੀ ਬੈਠਕ ਹੋਵੇਗੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਬੈਠਕ ਸੱਦੀ ਹੈ।

ਸੂਤਰਾਂ ਮੁਤਾਬਕ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਅਤੇ ਪਾਰਟੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਇਸ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ। ਦਰਅਸਲ, 1 ਜੂਨ ਨੂੰ ਪੱਛਮੀ ਬੰਗਾਲ ਵਿੱਚ ਆਖਰੀ ਪੜਾਅ ਦੀ ਵੋਟਿੰਗ ਦੇ ਹਿੱਸੇ ਵਜੋਂ, ਮਮਤਾ ਬੈਨਰਜੀ ਸਮੇਤ ਟੀਐਮਸੀ ਦੇ ਵੱਡੇ ਆਗੂਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ। ਪੱਛਮੀ ਬੰਗਾਲ ਦੀਆਂ ਨੌਂ ਸੀਟਾਂ ‘ਤੇ ਪਹਿਲੀ ਜੂਨ ਨੂੰ ਵੋਟਿੰਗ ਹੋਣੀ ਹੈ ਅਤੇ ਮਮਤਾ ਬੈਨਰਜੀ ਨੇ ਬੈਠਕ ਦੇ ਪ੍ਰਬੰਧਕਾਂ ਨੂੰ ਆਪਣਾ ਸੰਦੇਸ਼ ਭੇਜ ਦਿੱਤਾ ਹੈ।

Exit mobile version