Site icon TheUnmute.com

29 ਨਵੰਬਰ ਨੂੰ ਤੇਜਾ ਸਿੰਘ ਹਾਲ ‘ਚ ਹੋਵੇਗੀ ਜਨਰਲ ਬਾਡੀ ਦੀ ਬੈਠਕ , ਚੁਣਿਆ ਜਾਵੇਗਾ ਨਵਾਂ ਪ੍ਰਧਾਨ

BEBE JAGIR KAUR

ਚੰਡੀਗੜ੍ਹ; ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਚੋਣ ਇਸ ਸਾਲ 29 ਨਵੰਬਰ ਨੂੰ ਹੋਵੇਗੀ, ਇਸ ਦੇ ਲਈ 29 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਚ ਜਨਰਲ ਬਾਡੀ ਮੀਟਿੰਗ ਨੂੰ ਬੁਲਾਇਆ ਗਿਆ ਹੈ, ਇਸ ਦੌਰਾਨ ਪ੍ਰਧਾਨ ਚੋਣ ਤੋਂ ਇਲਾਵਾ ਸੀਨੀਅਰ ਵਾਈਸ ਪ੍ਰੈਸੀਡੈਂਟ, ਯੂਨਿਅਰ ਵਾਈਸ ਪ੍ਰੈਸੀਡੈਂਟ, ਜਨਰਲ ਸੈਕਟਰੀ ਤੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ,
ਬੀਬੀ ਜਾਗੀਰ ਕੌਰ ਨੇ ਚੋਣ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਚੋਣ ਹਰ ਸਾਲ ਨਵੰਬਰ ਵਿਚ ਹੁੰਦੀ ਹੈ, 21 ਦਿਨ ਪਹਿਲਾ ਇਨ੍ਹਾਂ ਦਾ ਐਲਾਨ ਕਰਨਾ ਜਰੂਰੀ ਹੁੰਦਾ ਹੈ, ਇਸ ਵਾਰ ਚੋਣਾਂ 29 ਨਵੰਬਰ ਨੂੰ ਹੋਣ ਗਿਆ, ਸੀਨੀਅਰ ਵਾਈਸ ਪ੍ਰੈਸੀਡੈਂਟ, ਯੂਨਿਅਰ ਵਾਈਸ ਪ੍ਰੈਸੀਡੈਂਟ, ਜਨਰਲ ਸੈਕਟਰੀ ਤੇ ਐਗਜਿਕਿਓਟਿਵ ਮੈਂਬਰ ਚੁਣੇ ਜਾਣਗੇ,
ਇਸ ਦੌਰਾਨ ਬੀਬੀ ਜਾਗੀਰ ਕੌਰ ਨੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੂਰਵ ਤੇ ਤਰਨ ਤਾਰਨ ਵਿਚ ਇੰਸਟੀਟਿਊਟ ਖੋਲਣ ਦਾ ਵੀ ਐਲਾਨ ਕੀਤਾ ਹੈ, ਜਿਥੇ ਮਾਝਾ ਜੋਨ ਦੀਆਂ 200 ਸਿੱਖ ਲੜਕੀਆਂ ਨੂੰ ਮੁਫ਼ਤ ਵਿਚ ਸਿਖਿਆ ਦਿਤੀ ਜਾਵੇਗੀ,

Exit mobile version