Site icon TheUnmute.com

ਛੇਹਰਟਾ ਰੋਡ ‘ਤੇ ਮੈਡੀਕਲ ਆਕਸੀਜਨ ਸਪਲਾਈ ਵਾਲੇ ਟਰੱਕ ਨੇ ਬਲੈਰੋ ਕਾਰ ਨੂੰ ਮਾਰੀ ਟੱਕਰ, ਇੱਕ ਜ਼ਖਮੀ

medical oxygen supply

ਅੰਮ੍ਰਿਤਸਰ, 16 ਜਨਵਰੀ 2024: ਅੰਮ੍ਰਿਤਸਰ ਦੇ ਛੇਹਰਟਾ ਰੋਡ ‘ਤੇ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਮੈਡੀਕਲ ਆਕਸੀਜਨ ਸਪਲਾਈ (medical oxygen supply) ਕਰਨ ਵਾਲਾ ਟਰੱਕ ਬੇਕਾਬੂ ਹੋ ਕੇ ਸੜਕ ਤੋਂ ਬੀਆਰਟੀਐਸ ਲੈਨ ਵਿੱਚ ਜਾ ਵੜਿਆ ਅਤੇ ਬੀਆਰਟੀਐਸ ਲੈਨ ‘ਚ ਆ ਰਹੀ ਬਲੈਰੋ ਕਾਰ ਦੇ ਨਾਲ ਜਾ ਟਕਰਾਇਆ |

ਇਸ ਹਾਦਸੇ ਵਿੱਚ ਟਰੱਕ ‘ਚ ਪਏ ਆਕਸੀਜਨ ਵਾਲੇ ਸਿਲੰਡਰ (medical oxygen supply) ਵੀ ਟਰੱਕ ਚੋਂ ਬਾਹਰ ਆ ਕੇ ਬਲੈਰੋ ਕਾਰ ਤੇ ਆਣ ਡਿੱਗੇ | ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬਲੈਰੋ ਕਾਰ ‘ਚ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ | ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ।

ਹਾਦਸੇ ਤੋਂ ਬਾਅਦ ਮੈਡੀਕਲ ਆਕਸੀਜਨ ਸਪਲਾਈ ਟਰੱਕ ਦਾ ਡਰਾਈਵਰ ਮੌਕੇ ‘ਤੇ ਹੀ ਫ਼ਰਾਰ ਹੋ ਗਿਆ | ਇਸ ਸਬੰਧੀ ਮੌਕੇ ‘ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਮੈਡੀਕਲ ਆਕਸੀਜਨ ਸਪਲਾਈ ਟਰੱਕ ਦਾ ਡਰਾਈਵਰ ਕਾਫ਼ੀ ਸਪੀਡ ਦੇ ਨਾਲ ਟਰੱਕ ਚਲਾ ਰਿਹਾ ਸੀ ਤੇ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਅਤੇ ਜਿਸ ਕਾਰਨ ਬੇਕਾਬੂ ਹੋ ਕੇ ਟਰੱਕ ਬੀਆਰਟੀਐਸ ਲੈਨ ‘ਚ ਜਾ ਵੜਿਆ ਅਤੇ ਇੱਕ ਬਲੈਰੋ ਕਾਰ ਨੂੰ ਟੱਕਰ ਮਾਰ ਦਿੱਤੀ |

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਹਾਦਸੇ ਸੰਬੰਧੀ 112 ਨੰਬਰ ‘ਤੇ ਫੋਨ ਆਇਆ ਹੈ ਅਤੇ ਉਹ ਮੌਕੇ ਤੇ ਪਹੁੰਚੇ ਹਨ | ਫਿਲਹਾਲ ਉਹਨਾਂ ਵੱਲੋਂ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹਲਾਤਾਂ ਨੂੰ ਸਮਝਦੇ ਹੋਏ ਉਹਨਾਂ ਨੇ ਥਾਣਾ ਛੇਹਾਟਾ ਦੇ ਐਸਐਚਓ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Exit mobile version