TheUnmute.com

ਲੁਧਿਆਣਾ ‘ਚ ਵਿਅਕਤੀ ਨੂੰ ਨੰਗਾ ਕਰਕੇ 3 ਦਿਨ ਕੀਤੀ ਕੁੱਟਮਾਰ, ਮੱਦਦ ਲਈ ਚਰਨਜੀਤ ਚੰਨੀ ਕੋਲ ਪਹੁੰਚਿਆ ਪੀੜਤ

ਚੰਡੀਗੜ੍ਹ ,03 ਜੂਨ 2023: ਪੰਜਾਬ ਦੇ ਲੁਧਿਆਣਾ (Ludhiana) ਵਿੱਚ ਇੱਕ ਵਿਅਕਤੀ ਨੂੰ 3 ਦਿਨ ਤੱਕ ਬੰਧਕ ਬਣਾ ਕੇ ਰੱਖਿਆ ਗਿਆ, ਨੰਗਾ ਕਰਕੇ ਕੁੱਟਿਆ ਗਿਆ। ਪੀੜਤ ਦੇ ਮੁਤਾਬਕ ਮਸ਼ਹੂਰ ਪੰਜਾਬੀ ਗਾਇਕ ਦੇ ਭਰਾ ਨੇ ਜ਼ਮੀਨ ਨੂੰ ਲੈ ਕੇ ਕੀਤੀ ਕੁੱਟਮਾਰ ਪੀੜਤ ਅਵਤਾਰ ਸਿੰਘ ਫਤਹਿਗੜ੍ਹ ਸਾਹਿਬ ਦੇ ਪਿੰਡ ਕੁੰਬੜਾ ਦਾ ਰਹਿਣ ਵਾਲਾ ਹੈ।

ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਸਿਆਸੀ ਦਬਾਅ ਕਾਰਨ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਹ ਆਖ਼ਰਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਵਿੱਚ ਪਹੁੰਚ ਗਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਹੈ।

ਅਵਤਾਰ ਸਿੰਘ ਅਨੁਸਾਰ ਉਸ ਨੇ ਛਿੰਦਰਪਾਲ ਯਮਲਾ ਤੇ ਹੋਰਨਾਂ ਨੂੰ ਫਤਿਹਗੜ੍ਹ ਸਾਹਿਬ ਵਿੱਚ ਜ਼ਮੀਨ ਦਿੱਤੀ ਸੀ। ਛਿੰਦਰਪਾਲ ਇਹ ਜ਼ਮੀਨ ਅੱਗੇ ਕਿਸੇ ਹੋਰ ਨੂੰ ਵੇਚਣਾ ਚਾਹੁੰਦਾ ਸੀ, ਪਰ ਵੇਚ ਨਹੀਂ ਸਕਿਆ। ਇਸ ‘ਤੇ ਗੁੱਸੇ ‘ਚ ਆ ਗਿਆ ਅਤੇ ਉਸ ਨੂੰ 15 ਫੀਸਦੀ ਵਿਆਜ ‘ਤੇ 60 ਲੱਖ ਰੁਪਏ ਦੇਣ ਲਈ ਕਿਹਾ।

ਉਸ ਨੇ ਇਸ ਲਈ ਕੁਝ ਸਮਾਂ ਮੰਗਿਆ ਪਰ ਇਸੇ ਦੌਰਾਨ ਛਿੰਦਰਪਾਲ ਨੇ ਉਸ ਦੇ ਸਾਥੀਆਂ ਨਿੰਦੀ, ਗੋਲਡੀ ਅਤੇ ਸੰਜੀਵ ਕੁਮਾਰ ਅਤੇ ਇਕ ਹੋਰ ਨਾਲ ਮਿਲ ਕੇ ਉਸ ਨੂੰ ਸ਼ਰਾਬ ਪਿਲਾ ਕੇ ਲੁਧਿਆਣਾ ਦੇ ਮਾਛੀਵਾੜਾ ਲੈ ਗਏ। ਉਸ ਨੂੰ ਇੱਥੇ ਇੱਕ ਘਰ ਵਿੱਚ ਰੱਖਿਆ ਅਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਅਵਤਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਇੰਨੀ ਕੁੱਟਮਾਰ ਕੀਤੀ ਕਿ ਉਸਦਾ ਪਿਸ਼ਾਬ ਵਿੱਚ ਹੀ ਨਿਕਲ ਗਿਆ। ਇੰਨਾ ਹੀ ਨਹੀਂ ਉਸ ਦੇ ਕੰਨ ਦਾ ਪਰਦਾ ਵੀ ਫਟ ਗਿਆ। ਸਾਰੇ ਸਰੀਰ ‘ਤੇ ਡੰਡਿਆਂ ਦੇ ਨਿਸ਼ਾਨ ਸਨ।

Exit mobile version