ਚੰਡੀਗੜ੍ਹ 29 ਜੂਨ 2022: ਇਸ ਸਮੇ ਦੀ ਵੱਡੀ ਖ਼ਬਰ ਜਲੰਧਰ (Jalandhar) ਦੀ ਮਕਸੂਦਾਂ ਸਬਜ਼ੀ ਮੰਡੀ ‘ਚ ਜ਼ੋਰਦਾਰ ਧਮਾਕਾ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਧਮਾਕਾ ਇਨ੍ਹਾਂ ਜ਼ੋਰਦਾਰ ਸੀ ਕਿ ਸਬਜ਼ੀ ਦੀ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਅਤੇ ਦੁਕਾਨਾਂ ਦੇ ਦਰਵਾਜ਼ੇ ਤੱਕ ਉੱਖੜ ਗਏ | ਦੱਸਿਆ ਜਾ ਰਿਹਾ ਕਿ ਇਸ ਧਮਾਕੇ ਨਾਲ ਇਕ ਵਿਅਕਤੀ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਧਮਾਕਾ ਮੰਡੀ ਮਾਰਕਿਟ ਕਮੇਟੀ ਦੇ ਦਫ਼ਤਰ ਨਜ਼ਦੀਕ ਸਥਿਤ 5 ਨੰਬਰ ਦੁਕਾਨ ਦੀ ਬੇਸਮੈਂਟ ‘ਚ ਹੋਇਆ।
ਦੱਸਿਆ ਜਾ ਰਿਹਾ ਕਿ ਦੁਕਾਨ ‘ਚ 3 ਸਿਲੰਡਰ ਰੱਖੇ ਹੋਏ ਸੀ, ਇਨ੍ਹਾਂ ਕੋਲ੍ਹ ਖੜ੍ਹਾ ਇਕ ਵਿਅਕਤੀ ਬੀੜੀ ਪੀ ਰਿਹਾ ਸੀ। ਸਿਲੰਡਰ ਲੀਕ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਜਿਸ ਕਾਰਨ ਮਾਚਿਸ ਜਲਾਉਂਦੇ ਹੋਏ ਸਿਲੰਡਰ ਫਟ ਗਿਆ। ਇਸ ਧਮਾਕੇ ‘ਚ ਗੁਲਸ਼ਨ ਨਾਂ ਦਾ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ, ਫ਼ਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।