ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਵਰਗਾ ਆਦਮੀ ਪੂਰੀ ਦੁਨੀਆਂ ‘ਚ ਕਿਤੇ ਨਹੀਂ ਹੋਣਾ : ਨਵਜੋਤ ਸਿੱਧੂ

ਚੰਡੀਗੜ੍ਹ, 8 ਫਰਵਰੀ 2022 : ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ ਉਵੇਂ ਉਵੇਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖਦਾ ਜਾ ਰਿਹਾ ਹੈ, ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਮਾਝੇ ਦੀ ਸੀਟ ਇਸ ਸਮੇਂ ਦੀ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਪੂਰਬੀ ਤੋਂ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਆਹਮੋ ਸਾਹਮਣੇ ਹਨ |

ਇਸ ਦੌਰਾਨ ਲਗਾਤਾਰ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਹਲਕੇ ‘ਚ ਲੋਕਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦੇ ਨਵਜੋਤ ਸਿੰਘ ਸਿੱਧੂ ਆਪਣੇ ਹਲਕੇ ‘ਚ ਇੱਕ ਨਿੱਜੀ ਧਾਰਮਿਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪੁੱਜੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਧਰਮ ਇੱਕ ਦਿਸ਼ਾ ਦਿੰਦਾ ਹੈ ਲੇਕਿਨ ਕਿਸੇ ਰਾਜਨੀਤਕ ਸਿਸਟਮ ਦੇ ਵਿੱਚ ਕੁਝ ਸਵਾਰਥੀ ਲੋਕ ਧਰਮ ਦੀ ਆੜ ਵਿੱਚ ਰਾਜਨੀਤੀ ਕਰਦੇ ਵੀ ਦਿਖਾਈ ਦਿੰਦੇ ਹਨ |

ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦੋ ਸਾਲਾਂ ‘ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ  ਦੇ ਮਾਮਲੇ ਅਤੇ ਹਿੰਦੂ ਧਰਮ ਦੇ ਵਿੱਚ ਗਾਵਾਂ ਦੀਆਂ ਪੂਛਾਂ ਵੱਢ ਕੇ ਮੰਦਿਰਾਂ ‘ਚ ਸੁੱਟ ਕੇ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਬਹੁਤ ਸਾਰੇ ਲੋਕਾਂ ਨੇ ਰਾਜਨੀਤੀ ਕੀਤੀ ਜੋ ਕਿ ਨਹੀਂ ਕਰਨੀ ਚਾਹੀਦੀ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੂੰ ਮੰਨਣ ਵਾਲੇ ਲੋਕ ਸਭ ਦੇ ਭਲੇ ਵਿੱਚ ਆਪਣਾ ਭਲਾ ਵੇਖਦੇ ਹਨ ਇਸ ਲਈ ਉਹ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ |

ਇਸ ਵਾਰ ਪੰਜਾਬ ਦੇ ਵੋਟਰ ਪੰਜਾਬ ਨੂੰ ਵੋਟ ਪਾਉਣ ਜਿਹੜੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਭਲੇ ਦੀ ਗੱਲ ਕਰਨ ਉਨ੍ਹਾਂ ਕਿਹਾ ਕਿ ਮਾਫੀਆ ਅਤੇ ਪਰਚੇ ਕਰਨ ਵਾਲੀ ਗੁੰਡਾਗਰਦੀ ਨੂੰ ਹਰਾਉਣ ਲਈ ਲੋਕ ਸੋਚ ਸਮਝ ਕੇ ਵੋਟ ਕਰਨ ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਹਿ ਕੇ ਮੇਰੀ ਪਹਿਲਾਂ 20 ਤੋਂ 30 ਕਰੋੜ ਰੁਪਏ ਦੀ ਇਨਕਮ ਹੁੰਦੀ ਸੀ ਲੇਕਿਨ ਹੁਣ ਸਾਰੇ ਲਾਫਟਰ ਚੈਲੇਂਜ ਸ਼ੋਅ ਛੱਡਣ ਤੋਂ ਬਾਅਦ ਹੁਣ ਨਵਜੋਤ ਸਿੱਧੂ ਦੀ ਇਨਕਮ ਸਿਰਫ 60 ਤੋਂ 70 ਹਜ਼ਾਰ ਰੁਪਏ ਹੋ ਗਈ ਜਿਸ ਵਿੱਚ ਅਸੀਂ ਬਹੁਤ ਖ਼ੁਸ਼ ਹਾਂ |

ਇਸ ਦੇ ਅੱਗੇ ਜਦੋਂ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਗ਼ਰੀਬ ਘਰ ਤੋਂ ਦੱਸਿਆ ਜਾਂਦਾ ਸੀ ਲੇਕਿਨ ਜਿਸ ਤਰ੍ਹਾਂ ਉਨ੍ਹਾਂ ਦੇ ਘਰੋਂ ਪੈਸਾ ਬਰਾਮਦ ਹੋ ਰਿਹਾ ਹੈ ਅਤੇ ਉਹ ਕਿਸੇ ਅਤੇ ਉਹ ਬਹੁਤ ਅਮੀਰ ਹਨ ਇਸ ਤੇ ਬੋਲਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇਸ ਗੱਲ ਦਾ ਖੁਦ ਜਵਾਬ ਦੇਣਗੇ ਅੱਗੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਵਰਣਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਮਖੌਟੇਬਾਜ਼ ਆਦਮੀ ਉਨ੍ਹਾਂ ਅੱਜ ਤੱਕ ਦੁਨੀਆਂ ਤੇ ਨਹੀਂ ਦੇਖਿਆ

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਜਿਸਦੇ ਚਲਦੇ ਹਰ ਇੱਕ ਰਾਜਨੀਤਕ ਪਾਰਟੀ ਦੇ ਉਮੀਦਵਾਰ ਵੱਲੋਂ ਡੋਰ ਟੂ ਡੋਰ ਪ੍ਰਚਾਰ ਦੇ ਨਾਲ ਹਰੇਕ ਧਰਮ ਦੇ ਲੋਕਾਂ ਨੂੰ ਮਿਲ ਕੇ ਆਪਣੀਆਂ ਵੋਟਾਂ ਪੱਕੀਆਂ ਕੀਤੀਆਂ ਜਾ ਰਹੀਆਂ ਜਿਸ ਦੇ ਚਲਦੇ ਅੱਜ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ  ਵਿੱਚ ਗਾਇਤਰੀ ਮੰਤਰ ਦਾ ਇੱਕ ਨਿੱਜੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸ ਵਿੱਚ ਹੁਣ ਹਰੇਕ ਰਾਜਨੀਤਿਕ ਪਾਰਟੀ ਦਾ ਲੀਡਰ ਪਹੁੰਚ ਕੇ ਆਪਣੀ ਸ਼ਮੂਲੀਅਤ ਕਰ ਹੈ

Scroll to Top