ਚੰਡੀਗੜ੍ਹ, 26 ਅਪ੍ਰੈਲ 2023: ਛੱਤੀਸਗੜ੍ਹ (Chhattisgarh) ਦੇ ਦਾਂਤੇਵਾੜਾ ‘ਚ ਬੁੱਧਵਾਰ ਨੂੰ ਨਕਸਲੀ ਹਮਲੇ ‘ਚ ਇੱਕ ਚਾਲਕ ਸਮੇਤ 11 ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ । ਉੱਥੇ ਇੱਕ ਨਾਗਰਿਕ ਵੀ ਦੀ ਮੌਤ ਹੋਈ ਹੈ । ਸਾਰੇ ਡੀਆਰਜੀ ਦੇ ਜਵਾਨ ਸਨ । ਇਹ ਜਵਾਨ ਆਪਣੇ ਸਾਥੀਆਂ ਨੂੰ ਲੈਣ ਲਈ ਇੱਕ ਨਿੱਜੀ ਗੱਡੀ ਵਿੱਚ ਅਰਨਪੁਰ ਜਾ ਰਹੇ ਸਨ। ਇਸ ਦੌਰਾਨ ਨਕਸਲੀਆਂ ਨੇ ਆਈ.ਈ.ਡੀ. ਬਲਾਸਟ ਕਰ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ‘ਚ ਕੁਝ ਨਕਸਲੀ ਵੀ ਜ਼ਖਮੀ ਹੋਏ ਹਨ।
ਘਟਨਾ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਦੁਖਦਾਈ ਘਟਨਾ ਹੈ। ਮੈਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਹ ਲੜਾਈ ਆਖਰੀ ਪੜਾਅ ‘ਤੇ ਚੱਲ ਰਹੀ ਹੈ ਅਤੇ ਨਕਸਲੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਅਸੀਂ ਯੋਜਨਾਬੱਧ ਤਰੀਕੇ ਨਾਲ ਨਕਸਲਵਾਦ ਨੂੰ ਖਤਮ ਕਰਾਂਗੇ।