Site icon TheUnmute.com

Mumbai Airport: ਮੁੰਬਈ ਏਅਰਪੋਰਟ ‘ਤੇ ਅੱਜ ਵੱਡਾ ਹਾਦਸਾ ਟਲਿਆ

Mumbai Airport today

ਚੰਡੀਗੜ੍ਹ 10 ਜਨਵਰੀ 2022: ਮੁੰਬਈ ਏਅਰਪੋਰਟ (Mumbai Airport) ‘ਤੇ ਵੱਡਾ ਹਾਦਸਾ ਟਲ ਗਿਆ। ਸੋਮਵਾਰ ਨੂੰ ਯਾਤਰੀਆਂ ਨਾਲ ਭਰੀ ਏਅਰ ਇੰਡੀਆ ਦੀ ਫਲਾਈਟ ਲਈ ਪੁਸ਼ਬੈਕ ਲੈ ਕੇ ਜਾ ਰਹੇ ਇਕ ਵਾਹਨ ਨੂੰ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਮੁੰਬਈ ਏਅਰਪੋਰਟ (Mumbai Airport) ‘ਤੇ ਹਫੜਾ-ਦਫੜੀ ਮਚ ਗਈ। ਹਾਲਾਂਕਿ ਅੱਗ ‘ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਜਿਸ ਕਾਰਨ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਦਸਿਆ ਜਾ ਰਿਹਾ ਹੈ ਕਿ ਫਲਾਈਟ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹ ਫਲਾਈਟ ਮੁੰਬਈ ਤੋਂ ਜਾਮਨਗਰ ਜਾ ਰਹੀ ਸੀ। ਪਰ ਇਸ ਘਟਨਾ ਤੋਂ ਬਾਅਦ ਜਹਾਜ਼ ਨੇ ਦੁਪਹਿਰ 12.04 ਵਜੇ ਉਡਾਣ ਭਰੀ।

ਸੂਤਰਾਂ ਦੇ ਮੁਤਾਬਕ ਏਅਰ ਇੰਡੀਆ ਦੀ ਉਡਾਣ AIC-647 ਜੋ ਮੁੰਬਈ ਤੋਂ ਜਾਮਨਗਰ ਜਾ ਰਹੀ ਸੀ। ਇਸ ਏਅਰਕ੍ਰਾਫਟ ਨੂੰ ਪੁਸ਼ਬੈਕ ਦਿੰਦੇ ਹੋਏ ਗੱਡੀ ‘ਚ ਅਚਾਨਕ ਅੱਗ ਲੱਗ ਗਈ। ਹਾਦਸੇ ਦੇ ਸਮੇਂ ਫਲਾਈਟ ‘ਚ 85 ਯਾਤਰੀ ਸਵਾਰ ਸਨ। ਹਾਲਾਂਕਿ ਏਅਰਪੋਰਟ ‘ਤੇ ਮੌਜੂਦ ਗਰਾਊਂਡ ਸਟਾਫ ਨੇ ਸਮਝਦਾਰੀ ਦਿਖਾ ਕੇ ਅੱਗ ‘ਤੇ ਕਾਬੂ ਪਾਇਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਜਹਾਜ਼ ਦੇ ਨਾਲ-ਨਾਲ ਯਾਤਰੀਆਂ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ।

ਅਸਲ ਵਿੱਚ ਇੱਕ ਪੁਸ਼ਬੈਕ ਵਾਹਨ ਫਲਾਈਟ ਨੂੰ ਧੱਕਣ ਲਈ ਇੱਕ ਵਾਹਨ ਹੈ ਅਤੇ ਇਸਨੂੰ ਏਅਰ ਇੰਡੀਆ ਦੀ ਉਡਾਣ ਨੂੰ ਪੁਸ਼ਬੈਕ ਕਰਨ ਲਈ ਲਿਆਂਦਾ ਗਿਆ ਸੀ| ਪਰ ਜਿਵੇਂ ਹੀ ਫਲਾਈਟ ਨੇੜੇ ਆਈ ਤਾਂ ਇਸ ਵਿੱਚ ਅੱਗ ਲੱਗ ਗਈ। ਹਾਲਾਂਕਿ ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਏਅਰਪੋਰਟ ਅਥਾਰਟੀ ਨੇ ਵੀ ਇਸ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ।

Exit mobile version