ਚੰਡੀਗੜ੍ਹ 18 ਅਪ੍ਰੈਲ 202: ਪੰਜਾਬ ਦੇ ਰੋਪੜ (Ropar) ‘ਚ ਬੀਤੇ ਦਿਨ ਐਤਵਾਰ ਰਾਤ ਨੂੰ ਇੱਕ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਰੋਪੜ ਥਰਮਲ ਪਲਾਂਟ ਤੋਂ ਆ ਰਹੀ ਸੀ।ਦੱਸਿਆਂ ਜਾ ਰਿਹਾ ਹੈ ਕਿ ਟਰੈਕ ‘ਤੇ ਪਸ਼ੂਆਂ ਦਾ ਝੁੰਡ ਆਉਣ ਤੋਂ ਬਾਅਦ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਡੀਆਰਐਮ ਅੰਬਾਲਾ ਨੇ ਦੱਸਿਆ ਕਿ ਮਾਲ ਗੱਡੀ ਦੁਪਹਿਰ ਕਰੀਬ 12.30 ਵਜੇ ਰੋਪੜ ਥਰਮਲ ਪਲਾਂਟ ਤੋਂ ਕੋਲਾ ਉਤਾਰਨ ਤੋਂ ਬਾਅਦ ਅੰਬਾਲਾ ਲਈ ਰਵਾਨਾ ਹੋਈ। ਜਿਸ ਤੋਂ ਬਾਅਦ ਗੁਰਦੁਆਰਾ ਭੱਠਾ ਸਾਹਿਬ ਨੇੜੇ ਰੇਲਵੇ ਲਾਈਨ ‘ਤੇ ਬਲਦਾਂ ਦੇ ਝੁੰਡ ਕਾਰਨ ਮਾਲ ਗੱਡੀ ਪਲਟ ਗਈ। ਮਾਲ ਗੱਡੀ ਵਿੱਚ 58 ਡੱਬੇ ਸਨ।
ਡੀਆਰਐਮ ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਟਰੈਕ ’ਤੇ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਦਾ ਨੁਕਸਾਨ ਹੋਣ ਤੋਂ ਇਲਾਵਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਨ ਸ਼ਤਾਬਦੀ ਅਤੇ ਹਿਮਾਚਲ ਐਕਸਪ੍ਰੈਸ ਸਮੇਤ ਪੰਜ ਯਾਤਰੀ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।