Barabanki

ਬਾਰਾਬੰਕੀ ‘ਚ ਵਾਪਰਿਆ ਵੱਡਾ ਹਾਦਸਾ, 25 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਨਦੀ ‘ਚ ਪਲਟੀ, 3 ਦੀ ਮੌਤ

ਚੰਡੀਗੜ੍ਹ 08 ਨਵੰਬਰ 2022: ਉੱਤਰ ਪ੍ਰਦੇਸ਼ ਵਿੱਚ ਬਾਰਾਬੰਕੀ (Barabanki) ਜ਼ਿਲ੍ਹੇ ਦੇ ਮੁਹੰਮਦਪੁਰ ਖਾਲਾ ਥਾਣਾ ਖੇਤਰ ਵਿੱਚ 25 ਜਣਿਆਂ ਨੂੰ ਲੈ ਕੇ ਸੁਮਲੀ ਨਦੀ (Sumli River) ਪਾਰ ਕਰ ਰਹੀ ਇੱਕ ਕਿਸ਼ਤੀ ਅਚਾਨਕ ਪਲਟ ਗਈ। ਇਸ ਹਾਦਸੇ ਵਿੱਚ ਅੱਧੀ ਦਰਜਨ ਸਵਾਰੀਆਂ ਦਰਿਆ ਵਿੱਚ ਡੁੱਬ ਗਈਆਂ । ਹੁਣ ਤੱਕ ਨਦੀ ‘ਚੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੁਹੰਮਦਪੁਰ ਖਾਲਾ ਥਾਣਾ ਖੇਤਰ ‘ਚ ਕਾਰਤਿਕ ਪੂਰਨਿਮਾ ਦੇ ਮੌਕੇ ‘ਤੇ ਘਗਰਨ ਦਾ ਮੇਲਾ ਲਗਾਇਆ ਜਾਂਦਾ ਹੈ। ਸੋਮਵਾਰ ਸ਼ਾਮ ਨੂੰ ਸੁਮਲੀ ਦਰਿਆ ਦੇ ਪਾਰ ਪਿੰਡ ਦੇ ਕਰੀਬ 25 ਪਿੰਡ ਵਾਸੀ ਕਿਸ਼ਤੀ ਵਿੱਚ ਸਵਾਰ ਹੋ ਕੇ ਦਰਿਆ ਦੇ ਦੂਜੇ ਪਾਸੇ ਜਾ ਰਹੇ ਸਨ। ਹਰ ਕੋਈ ਮੇਲੇ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਸੀ। ਚਸ਼ਮਦੀਦਾਂ ਮੁਤਾਬਕ ਇਸ ਦੌਰਾਨ ਕਿਸ਼ਤੀ ਨਦੀ ਦੇ ਵਿਚਕਾਰ ਜਾ ਕੇ ਪਲਟ ਗਈ ।

ਕਿਸ਼ਤੀ ਪਲਟਣ ਤੋਂ ਬਾਅਦ ਜ਼ਿਆਦਾਤਰ ਲੋਕ ਤੈਰ ਕੇ ਆਪਣੀ ਜਾਨ ਬਚਾਈ | ਇਸ ਦੌਰਾਨ ਕਰੀਬ 6 ਸਵਾਰੀਆਂ ਨਦੀ ‘ਚ ਡੁੱਬ ਗਈਆਂ ਹਨ । ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਦਰਿਆ ‘ਚੋਂ ਬਾਹਰ ਕੱਢਿਆ। ਕਈ ਥਾਣਿਆਂ ਦੀ ਫੋਰਸ ਅਤੇ ਅਧਿਕਾਰੀ ਮੌਕੇ ‘ਤੇ ਇਕੱਠੇ ਹੋ ਗਏ ਹਨ। ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Scroll to Top