July 8, 2024 9:41 pm
ਸੁਲਤਾਨਪੁਰ ਲੋਧੀ

ਪੁਲਿਸ ਅਤੇ ਡਾਗ ਸਕੁਐਡ ਦੀ ਸਾਂਝੀ ਟੀਮ ਨੇ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਕੀਤੀ ਚੈਕਿੰਗ

ਚੰਡੀਗੜ੍ਹ 28 ਅਪ੍ਰੈਲ 2022 : ਬੀਤੇ ਦਿਨ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਵਿਖੇ ਆਈ ਇਕ ਗੁੰਮਨਾਮ ਧਮਕੀ ਭਰੀ ਚਿੱਠੀ ‘ਚ ਮਾਰਨ ਦੀ ਧਮਕੀ ਦਿੱਤੀ ਗਈ ਸੀ | ਇਸ ਦੌਰਾਨ ਮਾਮਲੇ ਨੂੰ ਮੁੱਖ ਰੱਖਦਿਆਂ ਐੱਸ ਐੱਸ ਪੀ ਕਪੂਰਥਲਾ ਵੱਲੋਂ ਦਿੱਤੇ ਗਏ ਸਖਤ ਨਿਰਦੇਸ਼ਾਂ ਹੇਠ ਅੱਜ ਡੀ ਐੱਸ ਪੀ ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ ਦੀ ਅਗਵਾਈ ਹੇਠ ਕਪੂਰਥਲਾ ਤੋਂ ਆਈ ਵਿਸ਼ੇਸ਼ ਡਾਗ ਸਕੁਐਡ ਟੀਮ ਐਸਐਚਓ ਗਗਨਦੀਪ ਸਿੰਘ ਸੇਖੋਂ ਦੀ ਅਗਵਾਈ ਦੇ ਨਾਲ ਪਾਵਨ ਨਗਰੀ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਇਸ ਦੌਰਾਨ ਯਾਤਰੂਆਂ ਦੇ ਸਾਮਾਨ ਨੂੰ ਵੀ ਚੈੱਕ ਕੀਤਾ।

ਮਾਮਲੇ ਨੂੰ ਲੈ ਕੇ ਐੱਸ ਐੱਚ ਓ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਮੌਜੂਦ ਯਾਤਰੀਆਂ ਦੇ ਕੋਲੋਂ ਉਨ੍ਹਾਂ ਦਾ ਪੂਰਾ ਪਤਾ ਅਤੇ ਰਹਿਣ ਵਾਲੀ ਥਾਂ ਦੀ ਨੋਟ ਕੀਤਾ। ਉਨ੍ਹਾਂ ਦੱਸਿਆ ਕਿ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਨੂੰ ਖ਼ਰਾਬ ਨਾ ਕਰੇ ਇਸ ਲਈ ਸਾਨੂੰ ਸਾਰਿਆਂ ਨੂੰ ਚੌਕਸ ਰਹਿਣਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਤਾਕੀਦ ਕੀਤੀ ਕਿ ਆਪਣੇ ਆਲੇ ਦੁਆਲੇ ਖੜ੍ਹੇ ਹੋਣ ਮੌਕੇ ਇਹ ਜ਼ਰੂਰ ਧਿਆਨ ‘ਚ ਰੱਖੋ ਕੇ ਤੁਹਾਡੇ ਨਜ਼ਦੀਕ ਕੋਈ ਸ਼ੱਕੀ ਵਸਤੂ ਤਾਂ ਨਹੀਂ ਹੈ ਜਿਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿਓ।

ਇਸ ਦੌਰਾਨ ਉਨ੍ਹਾਂ ਕਿਹਾ ਕਿਸੇ ਮਾਲਕ ਨੇ ਨਵਾਂ ਕੋਈ ਕਿਰਾਏਦਾਰ ਜਾਂ ਦੁਕਾਨ ਨੂੰ ਕਿਰਾਏ ਤੇ ਦੇਣਾ ਹੈ ਤਾਂ ਉਸ ਦਾ ਸਾਰਾ ਬਿਉਰਾ ਥਾਣੇ ਵਿੱਚ ਵੀ ਦਿੱਤਾ ਜਾਵੇ, ਅਜਿਹਾ ਨਾ ਕਰਨ ਵਾਲੇ ਦੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ ਐੱਸ ਆਈ ਸੁਖਵਿੰਦਰ ਸਿੰਘ, ਏ ਐੱਸ ਆਈ ਜਸਪਾਲ ਸਿੰਘ, ਏ ਐੱਸ ਆਈ ਸਤਨਾਮ ਸਿੰਘ, ਐੱਚ ਸੀ ਦਿਲਬਾਗ ਸਿੰਘ, ਐੱਚ ਸੀ ਪ੍ਰਭਜੋਤ ਸਿੰਘ ਤੇ ਰਾਣੀ ਡਾਗ ਵੀ ਹਾਜ਼ਰ ਸਨ।