ਚੰਡੀਗ੍ਹੜ 06 ਜਨਵਰੀ 2023: ਜੋ ਸੰਮੇਦ ਸ਼ਿਖਰ (Sammed Shikhar) ਨੂੰ ਬਚਾਉਣ ਲਈ ਮਰਨ ਵਰਤ ‘ਤੇ ਬੈਠੇ ਇਕ ਹੋਰ ਜੈਨ ਸੰਨਿਆਸੀ ਦਿਹਾਂਤ ਹੋ ਗਿਆ । ਜੈਪੁਰ ਦੇ ਸਾਂਗਾਨੇਰ ਸਥਿਤ ਸੰਘੀ ਜੀ ਜੈਨ ਮੰਦਰ ‘ਚ 3 ਜਨਵਰੀ ਤੋਂ ਮਰਨ ਵਰਤ ‘ਤੇ ਬੈਠੇ ਮੁਨੀ ਸਮਰਥ ਸਾਗਰ ਦਾ ਵੀਰਵਾਰ ਰਾਤ ਨੂੰ ਦਿਹਾਂਤ ਹੋ ਗਿਆ।
ਵੀਰਵਾਰ ਅੱਧੀ ਰਾਤ 1.20 ਵਜੇ ਮੁਨੀ ਸਮਰਥ ਸਾਗਰ ਮਹਾਰਾਜ ਦਾ ਦੇਹਾਂਤ ਹੋ ਗਿਆ। ਮੁਨੀ ਸੁਗੱਈਆ ਸਾਗਰ ਮਹਾਰਾਜ ਦੇ ਦਿਹਾਂਤ ਤੋਂ ਬਾਅਦ, ਉਹ ਭੋਜਨ ਅਤੇ ਪਾਣੀ ਤਿਆਗ ਕੇ ਮਰਨ ਵਰਤ ‘ਤੇ ਬੈਠ ਗਏ ਸਨ । ਮੁਨੀਸ਼੍ਰੀ ਦੀ ਅੰਤਿਮ ਯਾਤਰਾ ਸ਼ੁੱਕਰਵਾਰ ਸਵੇਰੇ 8.30 ਵਜੇ ਸੰਘੀ ਜੀ ਜੈਨ ਮੰਦਰ ਤੋਂ ਕੱਢੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਜੈਨ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਅਚਾਰੀਆ ਸੁਨੀਲ ਸਾਗਰ ਮਹਾਰਾਜ ਦੀ ਸੰਗਤ ਵਿੱਚ ਜੈਨ ਪਰੰਪਰਾਵਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ । ਦੱਸ ਦੇਈਏ ਕਿ ਮੁਨੀ ਸੁਗਿਆਸਾਗਰ ਸੰਗਾਨੇਰ ਸਥਿਤ ਜੈਨ ਸਮਾਜ ਦੇ ਮੰਦਰ ‘ਚ ਸੰਮੇਦ ਸ਼ਿਖਰ ਨੂੰ ਬਚਾਉਣ ਲਈ ਵਰਤ ‘ਤੇ ਬੈਠੇ ਸਨ। ਨੌਂ ਦਿਨ ਬਾਅਦ ਭਾਵ ਮੰਗਲਵਾਰ ਨੂੰ ਮੁਨੀ ਸੁਗਿਆਸਾਗਰ ਦਾ ਵੀ ਦਿਹਾਂਤ ਹੋ ਗਿਆ ਸੀ।
ਆਲ ਇੰਡੀਆ ਦਿਗੰਬਰ ਜੈਨ ਯੁਵਾ ਏਕਤਾ ਸੰਘ ਦੇ ਪ੍ਰਧਾਨ ਅਭਿਸ਼ੇਕ ਜੈਨ ਬਿੱਟੂ ਨੇ ਦੱਸਿਆ ਕਿ ਜੈਨ ਸਮਾਜ ਅਤੇ ਰਿਸ਼ੀ ਸਮਾਜ ਵਿੱਚ ਸੰਮਤ ਸ਼ਿਖਰ ਜੈਨ ਤੀਰਥ ਦੀ ਮਹੱਤਤਾ ਦਾ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਝਾਰਖੰਡ ਸਰਕਾਰ ਅੰਦਾਜ਼ਾ ਲਗਾ ਰਹੀ ਹੈ। ਪਿਛਲੇ 4 ਦਿਨਾਂ ਵਿੱਚ ਮੁਨੀ ਸਮਰਥ ਸਾਗਰ ਮਹਾਰਾਜ ਦੂਜੇ ਮੁਨੀਰਾਜ ਹਨ, ਜਿਨ੍ਹਾਂ ਨੇ ਸੰਮੇਦ ਸ਼ਿਖਰ ਜੀ ਦੇ ਨਾਲ ਆਪਣਾ ਸਰੀਰ ਤਿਆਗਿਆ ਹੈ । ਕੇਂਦਰ ਸਰਕਾਰ ਵੱਲੋਂ ਵੀਰਵਾਰ ਨੂੰ ਜਾਰੀ ਇਹ ਹੁਕਮ ਜੈਨ ਭਾਈਚਾਰੇ ਨੂੰ ਗੁੰਮਰਾਹ ਕਰਨ ਲਈ ਹੀ ਜਾਰੀ ਕੀਤਾ ਗਿਆ ਹੈ। ਜਿਸ ਦਾ ਫਾਇਦਾ ਸੱਤਾ ਦੇ ਜ਼ੋਰ ‘ਤੇ ਉਠਾਇਆ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜੈਨੀਆਂ ਦੇ ਤੀਰਥ ਸਥਾਨ ਸੰਮੇਦ ਸ਼ਿਖਰ (Sammed Shikhar) ‘ਤੇ ਸਾਰੇ ਸੈਰ-ਸਪਾਟਾ ਅਤੇ ਈਕੋ-ਟੂਰਿਜ਼ਮ ਗਤੀਵਿਧੀ ‘ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਤਿੰਨ ਸਾਲ ਪਹਿਲਾਂ ਜਾਰੀ ਕੀਤੇ ਆਪਣੇ ਹੁਕਮ ਨੂੰ ਵਾਪਸ ਲੈ ਲਿਆ ਹੈ।
ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਵੱਲੋਂ ਅੱਜ 5 ਜਨਵਰੀ ਨੂੰ ਜਾਰੀ ਦੋ ਪੰਨਿਆਂ ਦੇ ਪੱਤਰ ਦੇ ਦੂਜੇ ਪੰਨੇ ‘ਤੇ ਲਿਖਿਆ ਗਿਆ ਹੈ, ‘ਈਕੋ-ਸੰਵੇਦਨਸ਼ੀਲ ਜ਼ੋਨ ਨੋਟੀਫਿਕੇਸ਼ਨ ਦੀ ਧਾਰਾ-3 ਦੇ ਉਪਬੰਧਾਂ ਨੂੰ ਲਾਗੂ ਕਰਨ ‘ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ। ਜਿਸ ਵਿੱਚ ਹੋਰ ਸਾਰੀਆਂ ਸੈਰ-ਸਪਾਟਾ ਅਤੇ ਈਕੋ-ਟੂਰਿਜ਼ਮ ਗਤੀਵਿਧੀਆਂ ਸ਼ਾਮਲ ਹਨ । ਰਾਜ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।”